ਭਗਵੰਤ ਮਾਨ ਤੇ ਬ੍ਰਹਮਪੁਰਾ ਦੀ ਹੋਈ ਮੁਲਾਕਾਤ, ਦਿੱਤੇ ਗਠਜੋੜ ਦੇ ਸੰਕੇਤ (ਵੀਡੀਓ)

01/07/2019 7:16:15 PM

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭਗਵੰਤ ਮਾਨ ਅਤੇ ਟਕਸਾਲੀ ਅਕਾਲੀਆਂ ਵਿਚਾਲੇ ਬੀਤੀ ਰਾਤ ਅੰਮ੍ਰਿਤਸਰ ਵਿਖੇ ਮੁਲਕਾਤ ਹੋਈ ਹੈ। ਇਹ ਮੀਟਿੰਗ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਲਗਭਗ ਇਕ ਘੰਟੇ ਚੱਲੀ। ਮੀਟਿੰਗ ਵਿਚ ਦੋਵਾਂ ਪਾਰਟੀਆਂ ਵਿਚਾਲੇ ਆਉਣ ਵਾਲੀਆਂ ਲੋਕ ਸਭਾ ਚੋਣਾ ਨੂੰ ਲੈ ਕੇ ਗਠਜੋੜ ਦੀ ਗੱਲਬਾਤ ਹੋਈ ਹੈ। ਜਗ ਬਾਣੀ ਟੀ. ਵੀ. ਨਾਲ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੰਕੇਤ ਦਿੱਤੇ ਹਨ ਕਿ ਜਲਦ ਹੀ ਦੋਵੇਂ ਧਿਰਾਂ ਇਕੱਠੀਆਂ ਹੋ ਸਕਦੀਆਂ ਹਨ, ਉਨ੍ਹਾਂ ਇਹ ਵੀ ਦੱਸਿਆ ਕਿ ਖਹਿਰਾ ਧੜੇ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਨਾਲ ਵੀ ਸਾਡੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਅਤੇ ਉਮੀਦ ਹੈ ਕਿ ਜਿੰਨੀਆਂ ਵੀ ਸਿਆਸੀ ਜਮਾਤਾਂ ਕਾਂਗਰਸ ਅਤੇ ਬਾਦਲਾਂ ਦੇ ਖਿਲਾਫ ਹਨ, ਉਹ ਇਕ ਮੰਚ 'ਤੇ ਇਕੱਠੀਆਂ ਹੋ ਸਕਦੀਆਂ ਹਨ। 
ਦੱਸ ਦੇਈਏ ਕਿ ਇਹ ਮੁਲਾਕਾਤ ਬੇਸ਼ੱਕ ਗੁਪਤ ਤਰੀਕੇ ਨਾਲ ਕੀਤੀ ਗਈ  ਸੀ ਅਤੇ ਭਗਵੰਤ ਮਾਨ ਨੇ ਕਿਸੇ ਨੂੰ ਵੀ ਇਸ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਪਰ ਜਗ ਬਾਣੀ ਤੁਹਾਨੂੰ ਇਸ ਮੁਲਾਕਾਤ ਦੀ ਤਸਵੀਰ ਤੋਂ ਇਲਾਵਾ ਜਲਦ ਹੀ ਵੀਡੀਓ ਵੀ ਪੇਸ਼ ਕਰੇਗਾ।

Gurminder Singh

This news is Content Editor Gurminder Singh