ਕੀ ਬਣ ਸਕੇਗਾ ਰਿਕਾਰਡ? ਚੌਥੀ ਵਾਰ ਲੋਕ ਸਭਾ ਪੁੱਜਣ ਲਈ ਮੈਦਾਨ ''ਚ ਹਨ ਤਿੰਨ ਉਮੀਦਵਾਰ

05/03/2019 9:48:00 AM

ਲੁਧਿਆਣਾ (ਹਿਤੇਸ਼)—ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਵੋਟਿੰਗ ਦਾ ਕਾਊਂਟ ਡਾਊਨ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਨਾਂ ਵੀ ਵਧ ਰਹੀਆਂ ਹਨ। ਇਸ ਦੇ ਤਹਿਤ ਸਿਆਸੀ ਪਾਰਟੀਆਂ ਦੇ ਵਰਕਰਾਂ ਤੋਂ ਇਲਾਵਾ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਤਿੰਨ ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੇ ਜਿੱਤਣ 'ਤੇ ਚੌਥੀ ਵਾਰ ਲੋਕ ਸਭਾ ਪੁੱਜਣ ਦਾ ਰਿਕਾਰਡ ਬਣ ਸਕਦਾ ਹੈ ਜਿਨ੍ਹਾਂ ਵਿਚ ਸੁਖਬੀਰ ਬਾਦਲ, ਪਰਨੀਤ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਮ ਸ਼ਾਮਲ ਹੈ ਜੋ ਪਹਿਲਾਂ ਤਿੰਨ ਵਾਰ ਐੱਮ.ਪੀ. ਰਹਿ ਚੁੱਕੇ ਹਨ।

ਇਸ ਪੀਰੀਅਡ ਦੌਰਾਨ ਤਿੰਨ ਵਾਰ ਰਹੇ ਹਨ ਐੱਮ.ਪੀ. : 
ਸੁਖਬੀਰ ਬਾਦਲ : 1996, 1998, 2004 
ਪਰਨੀਤ ਕੌਰ : 1999, 2004, 2009 
ਪ੍ਰੇਮ ਸਿੰਘ ਚੰਦੂਮਾਜਰਾ : 1996, 1998, 2014  

ਹੁਣ ਤੱਕ ਇਹ ਰਹਿ ਚੁੱਕੇ ਹਨ ਚਾਰ ਵਾਰ ਐੱਮ.ਪੀ. : 
ਕਮਲ ਚੌਧਰੀ          ਸਰਵਣ ਸਿੰਘ 
ਚੌਧਰੀ ਸਾਧੂ ਰਾਮ      ਵਿਨੋਦ ਖੰਨਾ
ਇਨ੍ਹਾਂ ਦੇ ਨਾਮ ਵੀ ਹਨ ਰਿਕਾਰਡ : 
ਰਘੁਨੰਦਨ ਲਾਲ ਭਾਟੀਆ, 6 ਵਾਰ ਐੱਮ.ਪੀ. ਰਹੇ। 
ਸੁਖਬੰਸ ਕੌਰ ਭਿੰਡਰ, ਲਗਾਤਾਰ 5 ਵਾਰ ਐੱਮ.ਪੀ. ਰਹੇ।  
ਇਨ੍ਹਾਂ ਦੇ ਸਾਹਮਣੇ ਹਨ ਹੈਟ੍ਰਿਕ ਲਗਾਉਣ ਦਾ ਚੈਲੇਂਜ : 
ਹਰਸਿਮਰਤ ਬਾਦਲ,  ਬਠਿੰਡਾ :   ਅਕਾਲੀ ਦਲ 
ਰਵਨੀਤ ਬਿੱਟੂ,        ਲੁਧਿਆਣਾ :  ਕਾਂਗਰਸ 
ਸ਼ੇਰ ਸਿੰਘ ਘੁਬਾਇਆ, ਫਿਰੋਜ਼ਪੁਰ :  ਕਾਂਗਰਸ  
ਇਨ੍ਹਾਂ ਦੇ ਨਾਮ ਹੈ ਹੈਟ੍ਰਿਕ ਬਣਾਉਣ ਦਾ ਰਿਕਾਰਡ : 
ਕਮਲ ਚੌਧਰੀ 
ਸੁਰਜੀਤ ਸਿੰਘ ਮਜੀਠੀਆ। 
ਦੀਵਾਨ ਚੰਦ ਸ਼ਰਮਾ। 
ਗੁਰਮੁਖ ਸਿੰਘ ਮੁਸਾਫਰ। 
ਨਵਜੋਤ ਸਿੱਧੂ। 
ਜੋਰਾ ਸਿੰਘ ਮਾਨ। 
ਵਿਨੋਦ ਖੰਨਾ। 
ਇਹ ਦੂਜੀ ਵਾਰ ਐੱਮ.ਪੀ. ਬਣਲ ਲਈ ਲੱਗੇ ਹੋਏ ਹਨ ਲਾਇਨ ਵਿਚ : 
ਸੰਤੋਖ ਚੌਧਰੀ,            ਜਲੰਧਰ                   ਕਾਂਗਰਸ 
ਗੁਰਜੀਤ ਔਜਲਾ,        ਅੰਮ੍ਰਿਤਸਰ             ਕਾਂਗਰਸ 
ਪ੍ਰੋ. ਸਾਧੂ ਸਿੰਘ          ਫਰੀਦਕੋਟ                ਆਪ 
 ਧਰਮਵੀਰ ਗਾਂਧੀ        ਪਟਿਆਲਾ               ਪੀ.ਡੀ.ਏ. 
ਭਗਵੰਤ ਮਾਨ             ਸੰਗਰੂਰ                   ਆਪ 
ਸੁਨੀਲ ਜਾਖੜ            ਗੁਰਦਾਸਪੁਰ             ਕਾਂਗਰਸ 
ਮਨੀਸ਼ ਤਿਵਾਰੀ,       ਆਨੰਦਪੁਰ ਸਾਹਿਬ       ਕਾਂਗਰਸ

Shyna

This news is Content Editor Shyna