ਲਾਕਡਾਊਨ ਦੇ ਦੋ ਮਹੀਨੇ ਬਾਅਦ ਫਿਰ ਪਰਤੀ ਪਟਿਆਲਾ ਦੇ ਬਜ਼ਾਰਾਂ ''ਚ ਰੌਣਕ

05/19/2020 2:16:30 PM

ਪਟਿਆਲਾ (ਬਲਜਿੰਦਰ, ਬਿਕਰਮਜੀਤ):ਕੋਰੋਨਾ ਵਾਇਰਸ ਦੇ ਕਾਰਨ ਕੀਤੇ ਗਏ ਲਾਕਡਾਊਨ ਦੋ ਮਹੀਨੇ ਬਾਅਦ ਆਖਰ ਪਟਿਆਲਾ ਦੇ ਬਜ਼ਾਰਾਂ 'ਚ ਰੋਣਕ ਪਰਤ ਗਈ। ਜਿਲਾ ਪ੍ਰਸ਼ਾਸਨ ਵਲੋਂ ਸਮੁੱਚੀਆਂ ਦੁਕਾਨਾਂ ਨੂੰ ਮੁੜ ਤੋਂ ਦਿਨ ਨਿਰਧਾਰਤ ਕਰਕੇ ਖੋਲਣ ਦੀ ਆਗਿਆ ਦੇਣ ਤੋਂ ਬਾਅਦ ਅੱਜ ਜ਼ਿਆਦਤਰ ਬਾਜ਼ਾਰ ਖੁੱਲੇ ਦਿਖਾਈ ਦਿੱਤੇ। ਗਾਰਮੈਂਟ ਤੋਂ ਲੈ ਕੇ ਬਾਕੀ ਕੱਪੜੇ ਅਤੇ ਹੋਰ ਦੁਕਾਨਾ ਦਾ ਦਿਨ ਹੋਣ ਦੇ ਕਾਰਨ ਬਜ਼ਾਰਾਂ 'ਚ ਕਾਫੀ ਜ਼ਿਆਦਾ ਰੌਣਕ ਦਿਖਾਈ ਦਿੱਤੀ। ਹਾਲਾਂਕਿ ਗ੍ਰਾਹਕ ਪਹਿਲਾਂ ਜਿੰਨੇ ਨਹੀਂ ਸਨ, ਕਿਉਂਕਿ ਅਜੇ ਪਬਲਿਕ ਟਰਾਂਸਪੋਰਟ ਨਾਲ ਖੁੱਲ੍ਹਣ ਦੇ ਕਾਰਨ ਸ਼ਹਿਰ ਤੋਂ ਬਾਹਰ ਦਾ ਖਾਸ ਤੌਰ 'ਤੇ ਪਿੰਡਾਂ ਵਾਲੇ ਗ੍ਰਾਹਕ ਸ਼ਹਿਰ ਨਹੀਂ ਪਹੁੰਚੇ।  ਦੂਜਾ ਦੁਕਾਨਾਂ ਦੇ ਦਿਨ ਨਿਰਧਾਰਤ ਹੋਣ ਕਾਰਨ ਕਾਫੀ ਦੁਕਾਨਾਂ ਅਜੇ ਵੀ ਬੰਦ ਹੀ ਰਹੀਆਂ, ਪਰ ਫਿਰ ਵੀ ਲੋਕਾਂ ਨੇ ਦੋ ਮਹੀਨੇ ਬਾਅਦ ਅਜਿਹੀ ਰੌਣਕ ਦੇਖੀ ਅਤੇ ਆਪਣੇ ਲਈ ਰਾਸ਼ਨ ਅਤੇ ਜ਼ਰੂਰੀ ਵਸਤੂਆਂ ਤੋਂ ਇਲਾਵਾ ਚੀਜ਼ਾਂ ਦੀ ਖਰੀਦਦਾਰੀ ਕੀਤੀ। ਵੱਡੇ ਮਾਲ ਅਤੇ ਸਿਨੇਮਾ ਘਰ, ਸਕੂਲ ਅਤੇ ਪੂਰੀ ਤਰ੍ਹਾਂ ਸਰਕਾਰੀ ਦਫਤਰ ਨਾ ਖੁਲਣ ਦੇ ਕਾਰਨ ਅੱਜ ਜਿਆਦਾ ਰਸ਼ ਦਿਖਾਈ ਨਹੀਂ ਦਿੱਤਾ।

ਪਬਲਿਕ ਟਰਾਂਸਪੋਰਟ ਨਾ ਬਰਾਬਰ
ਸ਼ਹਿਰ ਵਿਚ ਪਬਲਿਕ ਟਰਾਂਸਪੋਰਟ ਨਾ ਦੇ ਬਰਾਬਰ ਹੀ ਚਲੀ। ਲੋਕਾਂ ਵਲੋਂ ਜਿਆਦਾਤਰ ਪਬਲਿਕ ਟਰਾਂਸਪੋਰਟ ਦੇ ਪ੍ਰਯੋਗ ਤੋਂ ਕਾਫੀ ਗੁਰੇਜ਼ ਕੀਤਾ ਗਿਆ। ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਪਟਿਆਲਾ 'ਚ ਕੋਈ ਕੇਸ ਨਾ ਆਉਣ ਦੇ ਕਾਰਨ ਲੋਕਾਂ ਵਲੋਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਪਰ ਫਿਰ ਵੀ ਪਬਲਿਕ ਟਰਾਂਸਪੋਰਟ ਜ਼ਿਆਦਾ ਨਹੀਂ ਚੱਲੀ।

ਸ਼ੋਸ਼ਲ ਡਿਸਟੈਸਿੰਗ ਦੀ ਨਹੀਂ ਕੀਤੀ ਜਾ ਰਹੀ ਪਾਲਣਾ
ਬਜ਼ਾਰ ਅਤੇ ਸਰਕਾਰੀ ਦਫਤਰ ਖੁੱਲ੍ਹਣ ਦੇ ਬਾਵਜੂਦ ਵੀ ਸ਼ੋਸ਼ਲ ਡਿਸਟੈਸਿੰਗ ਦੀ ਜ਼ਿਆਦਾ ਪਾਲਣਾ ਨਹੀਂ ਕੀਤੀ ਜਾ ਰਹੀ। ਦੁਕਾਨਦਾਰਾਂ ਵਲੋਂ ਭਾਵੇਂ ਬਾਹਰ ਸੈਨੇਟਾਈਜ਼ਰ ਰੱਖੇ ਗਏ ਪਰ ਫਿਰ ਵੀ ਲੋਕਾਂ ਵਲੋਂ ਇਸ ਗੱਲ ਦੀ ਕੋਈ ਜ਼ਿਆਦਾ ਪਰਵਾਹ ਨਹੀਂ ਸੀ ਕੀਤੀ ਜਾ ਰਹੀ।

Shyna

This news is Content Editor Shyna