ਘਰ ਬਾਹਰ ਖੇਡ ਰਹੇ ਸਵਾ ਸਾਲ ਦੇ ਬੱਚੇ ''ਤੇ ਚੜ੍ਹਿਆ ਟਰੈਕਟਰ, ਮੌਕੇ ''ਤੇ ਹੀ ਮੌਤ

05/11/2022 4:26:32 PM

ਖੰਨਾ (ਵਿਪਨ) : ਖੰਨਾ ਦੇ ਨੇੜਲੇ ਪਿੰਡ ਜਲਾਜਨ ਵਿਖੇ ਹੋਏ ਇਕ ਦਰਦਨਾਕ ਹਾਦਸੇ ਦੌਰਾਨ ਸਵਾ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਤੇਜ਼ ਰਫ਼ਤਾਰ ਟਰੈਕਟਰ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਅਨਿਕੇਤ ਦੇ ਪਿਤਾ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਘਰ ਬਾਹਰ ਖੇਡ ਰਿਹਾ ਸੀ।

ਇਹ ਵੀ ਪੜ੍ਹੋ : ਬੇਰਹਿਮ ਮਾਪਿਆਂ ਦੀ ਕਰਤੂਤ, ਮੂੰਹ 'ਚ ਕੱਪੜਾ ਤੁੰਨ ਬੋਰੀ 'ਚ ਬੰਦ ਕਰਕੇ ਸੜਕ 'ਤੇ ਸੁੱਟੀ ਮਾਸੂਮ ਬੱਚੀ

ਇੰਨੇ 'ਚ ਇੱਕ ਤੇਜ਼ ਰਫ਼ਤਾਰ ਟਰੈਕਟਰ ਆਇਆ। ਟਰੈਕਟਰ ਚਾਲਕ ਨੇ ਮੋਬਾਇਲ ਕੰਨਾਂ ਨੂੰ ਲਾਇਆ ਹੋਇਆ ਸੀ। ਖੇਡਦਾ ਹੋਇਆ ਅਨਿਕੇਤ ਮਿੱਟੀ ਨਾਲ ਭਰੇ ਟਰੈਕਟਰ ਹੇਠਾਂ ਆ ਗਿਆ ਅਤੇ ਟਾਇਰਾਂ ਹੇਠ ਬੁਰੀ ਤਰ੍ਹਾਂ ਕੁਚਲਿਆ ਗਿਆ। ਇਸ ਭਿਆਨਕ ਹਾਦਸੇ ਦੌਰਾਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਮਾਂ ਨਾਲ ਬਾਹਰ ਬੈਠੇ 5 ਸਾਲਾ ਮਾਸੂਮ ਨੂੰ ਅਚਾਨਕ ਮੌਤ ਨੇ ਘੇਰਿਆ

ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਫ਼ਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਡੀ. ਐੱਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਬਿਆਨਾਂ 'ਤੇ ਗੋਗੀ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਕਾਬੂ ਰਕ ਲਿਆ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita