100 ਦਿਨਾਂ ਤੋਂ ਫ਼ਰਾਰ 50 ਹਜ਼ਾਰ ਦੇ ਇਨਾਮੀ ਸ਼ਰਾਬ ਕਾਰੋਬਾਰੀ ''ਸਿੰਗਲਾ'' ਨੇ ਅਦਾਲਤ ''ਚ ਕੀਤਾ ਸਰੰਡਰ

06/12/2021 11:45:39 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-37 ਵਿਚ ਕਰੋੜਾਂ ਦੀ ਕੋਠੀ ਹੜੱਪਣ ਦੇ ਮਾਮਲੇ ਵਿਚ ਫ਼ਰਾਰ ਚੱਲ ਰਹੇ 50 ਹਜ਼ਾਰ ਦੇ ਇਨਾਮੀ ਮੁਲਜ਼ਮ ਸ਼ਰਾਬ ਠੇਕੇਦਾਰ ਅਰਵਿੰਦ ਸਿੰਗਲਾ ਨੇ ਹਾਈਕੋਰਟ ਵੱਲੋਂ ਅਗਾਊਂ ਜ਼ਮਾਨਤ ਰੱਦ ਹੁੰਦਿਆਂ ਹੀ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਸਰੰਡਰ ਕਰ ਦਿੱਤਾ। ਸਿੰਗਲਾ ਦੇ ਅਦਾਲਤ ਵਿਚ ਸਰੰਡਰ ਤੋਂ ਬਾਅਦ ਚੰਡੀਗੜ੍ਹ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਇੰਸ. ਨਰਿੰਦਰ ਪਟਿਆਲ ਸਮੇਤ ਪੁਲਸ ਟੀਮ ਨੂੰ ਅਦਾਲਤ ਵਿਚ ਬੁਲਾਇਆ ਗਿਆ। ਜਾਂਚ ਟੀਮ ਨੇ ਅਦਾਲਤ ਵਿਚ ਪਹੁੰਚ ਕੇ ਮੁਲਜ਼ਮ ਸਿੰਗਲਾ ਦਾ 7 ਦਿਨ ਦਾ ਪੁਲਸ ਰਿਮਾਂਡ ਮੰਗਿਆ। ਪੁਲਸ ਨੇ ਦਲੀਲ ਦਿੱਤੀ ਕਿ ਸਿੰਗਲਾ ਤੋਂ ਮਾਮਲੇ ਵਿਚ ਪੁੱਛਗਿਛ ਕਰਨੀ ਹੈ। ਜਾਅਲੀ ਡੀਡ ਬਣਾਉਣ ਵਿਚ ਸਿੰਗਲਾ ਦੀ ਕਾਫ਼ੀ ਭੂਮਿਕਾ ਰਹੀ ਹੈ। ਪੁਲਸ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਅਰਵਿੰਦ ਸਿੰਗਲਾ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪਾਕਿ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਖ਼ੇਪ ਸਣੇ ਗ੍ਰਿਫ਼ਤਾਰ ਤਸਕਰ ਬਾਰੇ DGP ਦੇ ਵੱਡੇ ਖ਼ੁਲਾਸੇ
ਨਕਲੀ ਰਾਹੁਲ ਮਹਿਤਾ ਬਣ ਕੇ ਰਜਿਸਟਰੀ ਕਰਵਾਉਣ ਵਾਲੇ ਨੇ ਇਕ ਦਿਨ ਪਹਿਲਾਂ ਕੀਤਾ ਸੀ ਸਰੰਡਰ
ਸ਼ਰਾਬ ਠੇਕੇਦਾਰ ਅਰਵਿੰਦ ਸਿੰਗਲਾ ਆਪਣੇ ਵਕੀਲ ਨਾਲ ਸ਼ੁੱਕਰਵਾਰ ਦੁਪਹਿਰ 1 ਵਜੇ ਤੋਂ ਬਾਅਦ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਇਆ ਸੀ। ਕਾਨੂੰਨੀ ਕਾਰਵਾਈ ਅਤੇ ਦਸਤਾਵੇਜ਼ ਪੂਰੇ ਕਰਨ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ। ਦੱਸ ਦਈਏ ਕਿ ਇਸ ਮਾਮਲੇ ਵਿਚ ਬੀਤੇ ਵੀਰਵਾਰ ਨਕਲੀ ਰਾਹੁਲ ਮਹਿਤਾ ਮਤਲਬ ਕੋਠੀ ਮਾਲਕ ਨੂੰ ਬੰਦ ਕਰ ਕੇ ਰਜਿਸਟਰੀ ਕਰਵਾਉਣ ਵਾਲੇ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਵੀ ਜ਼ਿਲ੍ਹਾ ਅਦਾਲਤ ਵਿਚ ਸਰੰਡਰ ਕੀਤਾ ਸੀ। ਅਦਾਲਤ ਨੇ ਗੁਰਪ੍ਰੀਤ ਸਿੰਘ ਨੂੰ ਵੀ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਹੋਇਆ ਹੈ।

ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਤੇ ਜਸਪ੍ਰੀਤ ਦੀਆਂ ਲਾਸ਼ਾਂ ਲੈਣ ਕੋਲਕਾਤਾ ਪੁੱਜਾ ਪਰਿਵਾਰ, ਪੁਲਸ ਨੇ ਕੀਤਾ ਸੀ ਐਨਕਾਊਂਟਰ
ਸਿੰਗਲਾ ’ਤੇ ਫਰਜ਼ੀ ਤਰੀਕੇ ਨਾਲ ਕੋਠੀ ਦਾ ਜੀ. ਪੀ. ਏ. ਕਰਵਾਉਣ ਦਾ ਦੋਸ਼
ਪੁਲਸ ਐੱਫ. ਆਈ. ਆਰ. ਅਨੁਸਾਰ ਅਰਵਿੰਦ ਸਿੰਗਲਾ ’ਤੇ ਵਿਵਾਦਪੂਰਨ ਕੋਠੀ ਨੰ. 340 ਦਾ ਫਰਜ਼ੀ ਢੰਗ ਨਾਲ ਆਪਣੇ ਨਾਂ ਜੀ. ਪੀ. ਏ. ਕਰਵਾਉਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਇਹ ਵੀ ਦੋਸ਼ ਹੈ ਕਿ ਸਿੰਗਲਾ ਨੇ ਮੁਲਜ਼ਮ ਸੰਜੀਵ ਮਹਾਜਨ ਅਤੇ ਬਾਊਂਸਰ ਸੁਰਜੀਤ ਰਾਹੀਂ ਕੋਠੀ ਮਾਮਲੇ ਵਿਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਕੋਠੀ ਦੀ ਪਹਿਲੀ ਜੀ. ਪੀ. ਏ. ਕਰਵਾਉਣ ਦੇ ਨਾਲ 2019 ਵਿਚ ਕੋਠੀ ਦੀ ਰਜਿਸਟ੍ਰੇਸ਼ਨ ਦੇ ਸਮੇਂ ਤੱਕ ਸਿੰਗਲਾ ਹਰ ਤਰ੍ਹਾਂ ਦੀ ਡੀਲ ਅਤੇ ਰਜਿਸਟਰੀ ਵਿਚ ਸ਼ਾਮਲ ਵੀ ਰਹਿ ਚੁੱਕਿਆ ਹੈ। ਰਿਮਾਂਡ ਦੌਰਾਨ ਪੁਲਸ ਇਨ੍ਹਾਂ ਸਵਾਲਾਂ ਦਾ ਸਿੰਗਲਾ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਇਲਾਵਾ ਸਿੰਗਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਸੀ ਕਿ ਕੋਠੀ ਦਾ ਸੌਦਾ ਡੀ. ਐੱਸ. ਪੀ. ਰਾਮਗੋਪਾਲ ਦੇ ਸੈਕਟਰ-17 ਸਥਿਤ ਦਫ਼ਤਰ ਵਿਚ ਉਸਦੇ ਭਰਾ ਸਤਪਾਲ ਡਾਗਰ ਨੇ ਕੀਤਾ ਸੀ। ਦੋਸ਼ ਹੈ ਕਿ ਕੋਠੀ ਦੇ ਜਾਅਲੀ ਕਾਗਜ਼ ਤਿਆਰ ਕਰਵਾਉਣ ਲਈ ਡਾਗਰ ਨੇ ਹਾਮੀ ਭਰੀ ਸੀ।

ਇਹ ਵੀ ਪੜ੍ਹੋ : ਬੋਰੀ 'ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ
ਉੱਤਰ ਭਾਰਤ ਦਾ ਵੱਡਾ ਸ਼ਰਾਬ ਕਾਰੋਬਾਰੀ ਹੈ ਅਰਵਿੰਦ ਸਿੰਗਲਾ
ਚੰਡੀਗੜ੍ਹ ਦੀ ਸੈਕਟਰ-33 ਸਥਿਤ ਨਿੱਜੀ ਕੋਠੀ ਵਿਚ ਰਹਿਣ ਵਾਲਾ ਅਰਵਿੰਦ ਸਿੰਗਲਾ ਸ਼ਹਿਰ ਦਾ ਨਾਮੀ ਕਾਰੋਬਾਰੀ ਹੈ। ਅਰਵਿੰਦ ਸਿੰਗਲਾ ਉੱਤਰ ਭਾਰਤ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚੋਂ ਇਕ ਹੈ। ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿਚ ਸਿੰਗਲਾ ਦੇ 100 ਤੋਂ ਜ਼ਿਆਦਾ ਸ਼ਰਾਬ ਠੇਕੇ ਚੱਲ ਰਹੇ ਹਨ। ਮਾਮਲੇ ਤੋਂ ਬਾਅਦ ਸਿੰਗਲਾ ਦੀ ਗ੍ਰਿਫ਼ਤਾਰੀ ਨਾ ਹੋਣ ਨਾਲ ਚੰਡੀਗੜ੍ਹ ਪੁਲਸ ਵਿਭਾਗ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita