ਖੰਬੇ ''ਤੇ ਚੜ੍ਹੇ ਬਿਜਲੀ ਮੁਲਾਜ਼ਮ ਨੂੰ ਲੱਗਿਆ ਕਰੰਟ, ਹਾਲਤ ਗੰਭੀਰ

05/24/2017 8:56:26 PM

ਜਲਾਲਾਬਾਦ (ਸੇਤੀਆ)—ਸਥਾਨਕ ਗਲੀ ਬਾਬਾ ਬਚਨ ਦਾਸ ਵਾਲੀ 'ਚ ਬਿਜਲੀ ਦਾ ਕੰਮ ਕਰਨ ਲਈ ਖੰਬੇ ਤੇ ਚੜ੍ਹੇ ਇੱਕ ਮੁਲਾਜ਼ਮ ਨੂੰ ਅਚਾਨਕ ਕਰੰਟ ਦਾ ਝਟਕਾ ਲੱਗਾ ਗਿਆ। ਜਿਸਨੂੰ ਬੜੀ ਮੁਸ਼ੱਕਤ ਤੋਂ ਬਾਅਦ ਖੰਬੇ ਤੋਂ ਹੇਠਾਂ ਉਤਾਰਿਆ ਗਿਆ। ਇਸ ਘਟਨਾ ਤੋਂ ਬਾਅਦ ਛੇਤੀ ਹੀ ਲੋਕਾਂ ਨੇ ਉਕਤ ਮੁਲਾਜ਼ਮ ਨੂੰ ਆਟਾ ਮਲਣਾ ਸ਼ੁਰੂ ਕਰ ਦਿੱਤਾ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਕਤ ਕਰੰਟ ਦਾ ਸ਼ਿਕਾਰ ਹੋਏ ਮੁਲਾਜ਼ਮ ਨੂੰ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ।