ਤੇਂਦੂਆ ਦੇਖੇ ਜਾਣ ਤੋਂ ਬਾਅਦ ਐਕਸ਼ਨ ’ਚ ਸੰਗਰੂਰ ਦੇ ਡੀ. ਸੀ., ਜਾਰੀ ਕੀਤੇ ਇਹ ਹੁਕਮ

09/16/2023 6:36:47 PM

ਸੰਗਰੂਰ : ਸੰਗਰੂਰ ਵਿਖੇ ਸਥਿਤ ਐਸ਼ਬਨ ਬੀੜ ਵਾਈਲਡਲਾਈਫ ਸੈਂਕਚੁਏਰੀ ਨੇੜੇ ਤੇਂਦੂਆ ਨਜ਼ਰ ਆਉਣ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਤੁਰੰਤ ਐਕਸ਼ਨ ਲੈਂਦਿਆਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਤੇਂਦੂਆ ਫੜਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਹੀਆਂ ਰੋਡ ’ਤੇ ਸਥਿਤ ਇਸ ਬੀੜ ਵਿਚ ਚੌਕਸੀ ਰੱਖਣ ਲਈ ਡੀ.ਐਫ.ਓ ਵਿਦਿਆ ਸਾਗਰੀ ਦੀ ਅਗਵਾਈ ਅਤੇ ਸੰਗਰੂਰ ਵਣ ਰੇਂਜ ਅਫ਼ਸਰ ਦੀ ਨਿਗਰਾਨੀ ਹੇਠ 24X7 ਰੈਪਿਡ ਰਿਸਪਾਂਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬੀੜ ਨੇੜੇ ਢੁਕਵੇਂ ਥਾਂ ਤੇ ਪਿੰਜਰਾ ਵੀ ਲਗਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਭਦੌੜ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਦਿਨ ਦਿਹਾੜੇ ਔਰਤ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਕਿਹਾ ਲੋਕਾਂ ਨੂੰ ਇਸ ਮਾਮਲੇ ਵਿਚ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ ਅਹਿਤਿਆਤੀ ਤੌਰ ’ਤੇ ਇਸ ਬੀੜ ਦੇ ਆਲੇ ਦੁਆਲੇ ਵਸੇ ਪਿੰਡਾਂ ਵਿਚ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਹੈਲਪਲਾਈਨ ਨੰਬਰ 92166-50002 ਅਤੇ 01672-234293 ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਵਿਅਕਤੀ ਵੱਲੋਂ ਤੇਂਦੂਏ ਸਬੰਧੀ ਸੂਚਨਾ ਦੇਣ ਹਿੱਤ ਇਸ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕੱਲ੍ਹ ਤੱਕ ਇਸ ਤੇਂਦੂਏ ਨੂੰ ਫੜਨ ਵਿਚ ਸਫਲਤਾ ਨਾ ਮਿਲੀ ਤਾਂ ਛੱਤਬੀੜ ਤੋਂ ਮਾਹਿਰ ਟੀਮ ਨੂੰ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਬੀੜ ਦੇ ਆਲੇ ਦੁਆਲੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਸੜਕ ਵਿਚਕਾਰ ਬੇਰਹਿਮੀ ਨਾਲ ਕਤਲ ਕੀਤਾ ਮੁੰਡਾ, ਵੱਢ ਸੁੱਟੇ ਹੱਥ ਪੈਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh