ਆਗਾਮੀ ਲੋਕ ਸਭਾ ਚੋਣਾਂ ''ਚ ਨੌਜਵਾਨਾਂ ਦੀ ਅਹਿਮ ਭੂਮਿਕਾ ਰਹੇਗੀ : ਢੀਂਡਸਾ

02/11/2019 12:26:36 PM

ਸੁਨਾਮ, ਊਧਮ ਸਿੰਘ ਵਾਲਾ(ਮੰਗਲਾ,ਬਾਂਸਲ)— ਲਹਿਰਾਗਾਗਾ ਤੋਂ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਦਾ ਯੂਥ ਅਹਿਮ ਭੂਮਿਕਾ ਨਿਭਾਵੇਗਾ, ਇਸ ਲਈ ਪਾਰਟੀ ਪਿਛਲੇ ਦਸ ਸਾਲਾਂ 'ਚ ਪੰਜਾਬ ਹਿਤ ਕੀਤੇ ਗਏ ਕੰਮਾਂ ਨੂੰ ਦੱਸ ਕੇ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜੋੜ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਨੌਜਵਾਨ ਹਰ ਰਾਜਨੀਤਕ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨੇ ਯੁਵਾ ਨੇਤਾ ਅਛਰੂ ਗੋਇਲ ਨੂੰ ਹਲਕਾ ਸੁਨਾਮ ਵਿਚ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੋੜਨ ਲਈ ਕੜੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਪਾਰਟੀ ਆਗਾਮੀ ਚੋਣਾਂ ਲਈ ਬੂਥ ਪੱਧਰ 'ਤੇ ਨੌਜਵਾਨਾਂ ਨੂੰ ਲਾਮੰਬਦ ਕਰ ਰਹੀ ਹੈ ਕਿ  ਨੌਜਵਾਨਾਂ ਦੀ ਭੂਮਿਕਾ ਇਨ੍ਹਾਂ ਚੋਣਾਂ 'ਚ ਸਰਾਹਨਾਯੋਗ ਅਤੇ ਪ੍ਰਭਾਵਸ਼ਾਲੀ ਰਹੇਗੀ। ਇਸ ਸਮੇਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਹਾਂਡਾ ਤੋਂ ਇਲਾਵਾ ਇਸਤਰੀ ਵਿੰਗ ਦੀ ਉਪ ਪ੍ਰਧਾਨ ਕਿਰਨਾ ਗੋਇਲ, ਅਸ਼ੋਕ ਕੁਮਾਰ, ਅਛਰੂ ਗੋਇਲ, ਸੰਜੇ ਜਿੰਦਲ, ਪਰਮਜੀਤ ਸਿੰਘ, ਵਰਿੰਦਰ ਪਾਲ ਰੀਟੂ ਆਦਿ ਹਾਜ਼ਰ ਸਨ। ਅਛਰੂ ਗੋਇਲ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਲੈ ਕੇ ਆਗਾਮੀ ਚੋਣਾਂ 'ਚ ਪਾਰਟੀ ਹੁਕਮਾਂ ਦੇ ਅਨੁਸਾਰ ਕੰਮ ਕਰਨਗੇ।

cherry

This news is Content Editor cherry