ਵਿਧਾਇਕ ਭਲਾਈਪੁਰ ਵੱਲੋਂ ਪਹਿਲ ਦੇ ਆਧਾਰ ''ਤੇ ਕਰਵਾਏ ਜਾ ਰਹੇ ਨੇ ਜਨਤਾ ਦੇ ਕੰਮ : ਸਰਲੀ

05/26/2017 6:22:17 PM

ਖਡੂਰ ਸਾਹਿਬ, (ਕੁਲਾਰ) - ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ। ਪਹਿਲ ਦੇ ਆਧਾਰ 'ਤੇ ਹਲਕੇ ਦੀ ਜਨਤਾ ਦੇ ਕੰਮਾਂ ਨੁੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕੇ ਦੇ ਟਕਸਾਲੀ ਕਾਂਗਰਸੀ ਆਗੂ ਦੀਵਾਨ ਸਿੰਘ ਸਰਲੀ ਦੇ ਸਪੁੱਤਰ ਪਿੰਦਰਜੀਤ ਸਿੰਘ ਸਰਲੀ ਮੈਂਬਰ ਪੀ. ਪੀ. ਸੀ. ਸੀ. ਨੇ ਆਪਣੇ ਸਾਥੀ ਬਲਾਕ ਪ੍ਰਧਾਨ ਹਰਪਾਲ ਸਿੰਘ ਜਲਾਲਾਬਾਦ ਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਰਾਮਪੁਰ ਨਾਲ ਕੁਝ ਸਿਆਸੀ ਨੁਕਤੇ ਸਾਂਝੇ ਕਰਦਿਆਂ ਕੀਤਾ। ਪਿੰਦਰਜੀਤ ਸਰਲੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਹਮੇਸ਼ਾ ਲੋੜਵੰਦਾਂ ਤੇ ਗਰੀਬ ਪਰਿਵਾਰਾਂ ਨੂੰ ਉੱਚਾ ਚੁੱਕਣ ਲਈ ਕੰਮ ਕਰਦੀ ਆਈ ਹੈ। 
ਇਸ ਮੌਕੇ ਐਡਵੋਕੇਟ ਬਲਦੇਵ ਸਿੰਘ ਸ਼ਾਹ ਕੋਟਲੀ, ਇੰਸਪੈਕਟਰ ਸਰਦਾਰਾ ਸਿੰਘ ਰਿਟਾਇਰਡ, ਹਰਿੰਦਰਪਾਲ ਸਿੰਘ ਮੱਲ੍ਹਾ (ਗੰਨ ਹਾਊਸ ਵਾਲੇ), ਪਰਮਜੀਤ ਸਿੰਘ ਸਾਬਕਾ ਸਰਪੰਚ ਵੈਰੋਵਾਲ ਬਾਵਿਆਂ, ਸੀਨੀ. ਯੂਥ ਆਗੂ ਰਣਜੀਤ ਸਿੰਘ ਗੋਲਡੀ ਰਾਮਪੁਰ, ਗੁਰਬਲੀ ਸਿੰਘ ਰਾਮਪੁਰ, ਕਰਨਬੀਰ ਸਿੰਘ ਜਲਾਲਾਬਾਦ, ਦਲਬੀਰ ਸਿੰਘ ਵੈਰੋਵਾਲ ਬਾਵਿਆਂ, ਰਵੇਲ ਸਿੰਘ ਦਾਰਾਪੁਰ, ਸਰਪੰਚ ਸੁਖਮਨਪ੍ਰੀਤ ਸਿੰਘ ਬੋਦਲਕੀੜੀ, ਕੁਲਬੀਰ ਸਿੰਘ ਫਾਜ਼ਲਪੁਰ ਪ੍ਰਧਾਨ, ਰਾਜਾ ਡੇਅਰੀਵਾਲਾ ਜਲਾਲਾਬਾਦ, ਬਲਬੀਰ ਸਿੰਘ ਬੱਬੂ ਦੋਧੀ, ਮਨਜਿੰਦਰ ਸਿੰਘ ਮੰਨਾ ਰਾਮਪੁਰ, ਅੰਗਰੇਜ਼ ਸਿੰਘ ਸਰਪੰਚ ਵਣਿੰਗ ਸੂਬਾ ਸਿੰਘ, ਪ੍ਰਿੰਸੀਪਲ ਨਵਤੇਜ ਸਿੰਘ ਏਕਲਗੱਡਾ, ਸਰਬਰਿੰਦਰ ਸਿੰਘ ਬੌਬੀ ਬੋਦੇਵਾਲ ਤੇ ਸੁਖਰਾਜ ਸਿੰਘ ਪੀ. ਟੀ. ਸੱਕਿਆਂਵਾਲੀ ਅਤੇ ਅਰਵਿੰਦਰਪਾਲ ਸਿੰਘ ਮੰਗਾ ਵਾਈਸ ਚੇਅਰਮੈਨ ਕਿਸਾਨ ਮਜ਼ਦੂਰ ਸੈੱਲ ਆਦਿ ਹਾਜ਼ਰ ਸਨ।