ਮਾਮਲਾ ਜ਼ਮੀਨੀ ਵਿਵਾਦ ਕਾਰਨ ਹੋਈ ਲੜਕੀ ਦੀ ਮੌਤ ਦਾ, 5ਵੇਂ ਦਿਨ ਹੋਇਆ ਅੰਤਿਮ ਸੰਸਕਾਰ (ਵੀਡੀਓ)

05/14/2018 2:03:07 PM

ਗੁਰੂਹਰਸਹਾਏ (ਆਵਲਾ) : ਮੰਗਲਵਾਰ ਨੂੰ ਪਿੰਡ ਫਤਿਹਗੜ੍ਹ ਗਹਿਰੀ 'ਚ ਹੋਏ ਜ਼ਮੀਨੀ ਵਿਵਾਦ ਕਾਰਨ ਬੀ. ਏ ਦੀ ਵਿਦਿਆਰਥਣ ਦੀ ਮੌਤ ਹੋ ਗਈ ਸੀ, ਜਿਸ ਦਾ ਅੱਜ ਪੰਜਵੇਂ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਗੁਰੂਹਰਸਹਾਏ ਹਲਕਾ ਇੰਚਾਰਜ ਸ੍ਰ: ਨੋਨੀ ਮਾਨ ਆਪਣੇ ਵਰਕਰਾਂ ਤੇ ਸਮਰਕਥਾਂ ਅਤੇ ਪਿੰਡ ਦੇ ਲੋਕ ਸ਼ਾਮਲ ਹੋਏ। 
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲਛਮੀ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ 2 ਏਕੜ, 2 ਕਨਾਲ 4 ਮਰਲੇ ਜ਼ਮੀਨ ਦੇ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਅਤੇ ਕੁਝ ਲੋਕਾਂ ਨਾਲ ਉਨ੍ਹਾਂ ਦਾ ਕੋਰਟ ਵਿਚ ਕੇਸ ਚੱਲ ਰਿਹਾ ਸੀ। ਮੰਗਲਵਾਰ ਨੂੰ ਉਕਤ ਲੋਕਾਂ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਿਆਂ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਲੜਕੀ ਲਛਮੀ ਦੀ ਮੌਤ ਹੋ ਗਈ ਸੀ।
ਮ੍ਰਿਤਕ ਲੜਕੀ ਦੇ ਪਿਤਾ ਨੇ ਕਿਹਾ ਕਿ ਲਛਮੀ ਸ੍ਰੀ ਮੁਕਤਸਰ ਕਾਲਜ 'ਚ ਬੀ. ਏ ਦੀ ਵਿਦਿਆਰਥਣ ਤੇ ਸਟੇਟ ਲੈਵਲ ਕਬੱਡੀ ਦੀ ਖਿਡਾਰਣ ਵੀ ਸੀ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਮੌਕੇ 'ਤੇ ਪੁਲਸ ਨਾ ਪਹੁੰਚਣ ਕਾਰਨ ਉਨ੍ਹਾਂ ਦੀ ਲੜਕੀ ਦੀ ਮੌਤ ਹੋ ਗਈ। ਇਸ ਮੌਕੇ ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਭ ਕੁਝ ਵਿਧਾਇਕਾਂ ਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਕਹਿਣ 'ਤੇ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਵਿਧਾਇਕ ਅਤੇ ਰਾਣਾ ਸੋਢੀ ਦੇ ਕਹਿਣ 'ਤੇ ਹੋਇਆ ਹੈ ਤੇ ਦੋਸ਼ੀ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ 3 ਦੋਸ਼ੀਆਂ ਨੂੰ ਫੜ ਕੇ ਖਾਨਾਪੂਰਤੀ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਬਾਦਲ ਪਾਰਟੀ ਦੇ ਹਲਕਾ ਇੰਚਾਰਜ਼ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ 'ਚ ਤਿੰਨ ਦਿਨ ਲਾਸ਼ ਨੂੰ ਲੈ ਕੇ ਥਾਣੇ ਦਾ ਘਿਰਾਓ ਕੀਤਾ ਗਿਆ ਤੇ ਬੀਤੀ ਰਾਤ ਆਈ. ਜੀ. ਤੇ ਐੱਸ. ਐੱਸ ਪੀ ਦੇ ਵਿਸ਼ਵਾਸ ਦਿਵਾਉਣ 'ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ। 
ਇਸ ਸਬੰਧ 'ਚ ਵਿਧਾਇਕ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਇਲਾਕੇ ਹੀ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਜੋ ਕੁਝ ਵੀ ਹੋਇਆ ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਨੇ ਦੌਰਾਨ ਮ੍ਰਿਤਕ ਲੜਕੀ ਦੀ ਲਾਸ਼ ਰੱਖ ਕੇ ਇਲਾਕੇ ਦਾ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਜ਼ਮੀਨ ਸਬੰਧੀ ਮਾਮਲਾ ਬਹੁਤ ਦੇਰ ਤੋਂ ਚੱਲ ਰਿਹਾ ਹੈ ਪਰ ਜੋ ਕੁਝ ਹੋਇਆ ਉਹ ਗਲਤ ਹੋਇਆ ਹੈ। ਪੁਲਸ ਨੇ ਦੋਸ਼ੀਆਂ 'ਤੇ ਪਰਚਾ ਦਰਜ ਕਰਕੇ ਧਰਨਾ ਲੱਗਣ ਤੋਂ ਪਹਿਲਾਂ ਹੀ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਬਹੁਤ ਵਧੀਆਂ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੜਕੀ ਦੀ ਲਾਸ਼ ਰੱਖ ਕੇ ਧਰਨਾ ਦੇ ਕੇ ਇਲਾਕੇ ਦਾ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆਂ 'ਤੇ ਐੱਸ. ਐੱਸ. ਪੀ. ਫਿਰੋਜ਼ਪੁਰ ਦੀ ਵਾਇਰਲ ਹੋਈ ਆਡੀਓ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਵਾਇਲਰ ਹੋਈ ਆਡੀਓ ਦੀ ਵੀ ਜਾਂਚ ਕੀਤੀ ਜਾਵੇਗੀ।