ਪੰਜਾਬ ਦੇ ਫ਼ੌਜੀ ਜਵਾਨ ਦੀ ਪੁਣੇ 'ਚ ਡਿਊਟੀ ਦੌਰਾਨ ਹੋਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

11/20/2023 6:48:32 PM

ਗੜ੍ਹਦੀਵਾਲਾ (ਵਰਿੰਦਰ ਪੰਡਿਤ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਡੱਫਰ ਦੇ ਜੰਮਪਲ ਆਰਮੀ ਟਰੇਨਿੰਗ ਸੈਂਟਰ ਬਟਾਲੀਅਨ-2 ਬੰਬੇ ਇੰਜੀਨੀਅਰ ਗਰੁੱਪ ਸੈਂਟਰ ਪੁਣੇ ਵਿਖੇ ਤਾਇਨਾਤ ਲਾਂਸ ਹੌਲਦਾਰ ਗੁਰਨਾਮ ਸਿੰਘ (36) ਪੁੱਤਰ ਸੁਰਿੰਦਰ ਸਿੰਘ ਦੀ ਡਿਊਟੀ ਦੌਰਾਨ ਅਚਨਚੇਤ ਮੌਤ ਹੋ ਗਈ। ਇਸ ਸਬੰਧੀ ਗੁਰਨਾਮ ਸਿੰਘ ਦੇ ਵੱਡੇ ਭਰਾ ਆਰਮੀ ਵਿੱਚ ਅੰਮ੍ਰਿਤਸਰ ਵਿਖੇ ਤਾਇਨਾਤ ਹੌਲਦਾਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2008 ਵਿੱਚ ਉਕਤ ਬਟਾਲੀਅਨ ਵਿੱਚ ਭਰਤੀ ਹੋਇਆ ਸੀ। 

ਇਹ ਵੀ ਪੜ੍ਹੋ: ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ

ਪਿਛਲੇ 4 ਮਹੀਨੇ ਪਹਿਲਾਂ ਹੀ ਮੇਰਠ ਤੋਂ ਬਦਲੀ ਹੋਣ ਕਾਰਨ ਪੁਣੇ ਵਿੱਚ ਡਿਊਟੀ ਅਤੇ ਸੇਵਾਵਾਂ ਨਿਭਾਉਣ ਲਈ ਗਿਆ ਸੀ। ਜਿਸ ਦੀ ਬੀਤੇ ਕੱਲ੍ਹ ਕਰੀਬ 10 ਵਜੇ ਡਿਊਟੀ ਦੌਰਾਨ ਅਚਨਚੇਤ ਮੌਤ ਹੋ ਗਈ। ਪਰਿਵਾਰ ਵਾਲੇ ਮ੍ਰਿਤਕ ਦੇਹ ਲੈਣ ਲਈ ਪੁਣੇ ਨੂੰ ਰਵਾਨਾ ਹੋ ਗਏ। ਜਵਾਬ ਗੁਰਨਾਮ ਸਿੰਗ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਹਵਾਈ ਜਹਾਜ਼ ਰਾਹੀਂ ਲਿਆ ਕੇ ਭਲਕੇ ਜੱਦੀ ਪਿੰਡ ਡੱਫਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ, ਪਿਤਾ ਸੁਰਿੰਦਰ ਸਿੰਘ ਅਤੇ ਮਾਤਾ ਬਲਵੰਤ ਕੌਰ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ। ਇਸ ਮੌਕੇ ਉਕਤ ਫ਼ੌਜੀ ਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਪੂਰੇ ਪਿੰਡ ਵਿੱਚ ਅਤੇ ਇਲਾਕੇ ਵਿਚ ਮਾਤਮ ਛਾ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

shivani attri

This news is Content Editor shivani attri