ਅੰਦੋਲਨ ’ਚੋਂ ਪਰਤੇ ਨੌਜਵਾਨਾਂ ਦਾ ਦੀਪ ਸਿੱਧੂ ਤੇ ਲੱਖਾ ਸਿਧਾਣਾ ’ਤੇ ਵੱਡਾ ਖੁਲਾਸਾ (ਵੀਡੀਓ)

01/29/2021 10:37:37 PM

ਮੋਹਾਲੀ (ਜੱਸੋਵਾਲ) : ਕਿਸਾਨ ਪਰੇਡ ਦੌਰਾਨ ਲਾਲ ਕਿਲ੍ਹੇ ’ਚ ਹੋਈ ਹਿੰਸਾ ’ਤੇ ਸੰਘਰਸ਼ ’ਚੋਂ ਪਰਤੇ ਨੌਜਵਾਨਾਂ ਨੇ ਵੱਡੇ ਖੁਲਾਸੇ ਕੀਤੇ ਹਨ। ਕਿਸਾਨ ਸੰਘਰਸ਼ ਮੋਰਚੇ ’ਤੇ ਵਾਲੰਟੀਅਰ ਦੀ ਡਿਊਟੀ ਨਿਭਾਉਣ ਵਾਲੇ ਨੌਜਵਾਨ ਕਰਮ ਸੇਖਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੀਪ ਸਿੱਧੂ ਦੀ ਮਨਸ਼ਾ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਅਤੇ ਉਨ੍ਹਾਂ ਇਸ ਬਾਰੇ ਸੁਚੇਤ ਵੀ ਕੀਤਾ ਸੀ। ਕਰਮ ਸੇਖਾਂ ਨੇ ਕਿਹਾ ਕਿ ਉਸ ਕੋਲ ਦੀਪ ਸਿੱਧੂ ਦੀ ਇਕ ਆਡੀਓ ਵੀ ਹੈ, ਜਿਸ ਵਿਚ ਉਹ ਨੌਜਵਾਨਾਂ ਨੂੰ ਭੜਕਾ ਰਿਹਾ ਹੈ। ਸੇਖਾਂ ਨੇ ਕਿਹਾ ਕਿ ਮੇਰੀ ਡਿਊਟੀ ਸਟੇਜ ’ਤੇ ਲੱਗੀ ਸੀ ਅਤੇ 25 ਜਨਵਰੀ ਦੀ ਰਾਤ ਦੀਪ ਸਿੱਧੂ ਨੇ ਅਚਾਨਕ ਆਪਣੇ ਸੰਬੋਧਨ ’ਚ ਨੌਜਵਾਨਾਂ ਨੂੰ ਭੜਕਾਇਆ ਅਤੇ ਵਾਰ-ਵਾਰ ਖਾਲਿਸਤਾਨ ਦੀ ਗੱਲ ਕੀਤੀ।

ਇਹ ਵੀ ਪੜ੍ਹੋ : ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ

ਇਸ ਦੌਰਾਨ ਦੀਪ ਸਿੱਧੂ ਨੇ ਐਲਾਨ ਕੀਤਾ ਕਿ ਅਸੀਂ ਕਿਸਾਨ ਜਥੇਬੰਦੀਆਂ ਤੋਂ ਵੱਖ ਮਾਰਚ ਕੱਢਾਂਗੇ, ਇਸੇ ਤਹਿਤ ਉਸ ਨੇ ਵੱਖਰੇ ਰੂਟ ਤੋਂ ਲਾਲ ਕਿਲ੍ਹੇ ’ਤੇ ਜਾਣ ਦਾ ਸੁਨੇਹਾ ਦਿੱਤਾ। ਉਕਤ ਨੌਜਵਾਨ ਨੇ ਕਿਹਾ ਕਿ ਜੇਕਰ ਅਜੇ ਵੀ ਲੋਕ ਸਮਝ ਜਾਣ ਤਾਂ ਇਸ ਅੰਦੋਲਨ ਨੂੰ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਦੇ ਇਕ ਹੋਰ ਨੇਤਾ ਨੇ ਛੱਡੀ ਪਾਰਟੀ, ਕੀਤਾ ਅਸਤੀਫ਼ੇ ਦਾ ਐਲਾਨ

ਦਿੱਲੀ ਪਰੇਡ ’ਚੋਂ ਬਾਅਦ ਪਰਤੇ ਇਕ ਹੋਰ ਨੌਜਵਾਨ ਸਤਨਾਮ ਸਿੰਘ ਨੇ ਦੱਸਿਆ ਕਿ ਦੀਪ ਸਿੱਧੂ ਨੇ ਸਰਕਾਰ ਦੇ ਸਲਿਪਰ ਸੈੱਲ ਵਜੋਂ ਕੰਮ ਕੀਤਾ। ਸਤਨਾਮ ਸਿੰਘ ਨੇ ਕਿਹਾ ਕਿ ਉਹ ਲੱਖਾ ਸਿਧਾਣਾ ਨੂੰ ਨਿੱਜੀ ਤੌਰ ’ਤੇ ਜਾਣਦੇ ਹਨ ਅਤੇ ਉਹ ਉਸ ਦਾ ਮਿੱਤਰ ਹੈ ਪਰ ਇਸ ਦੇ ਬਾਵਜੂਦ ਉਹ ਆਖ ਰਿਹਾ ਹੈ ਕਿ ਲੱਖਾ ਸਿਧਾਣਾ ਨੇ ਗ਼ਲਤ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ : ਰੋਪੜ ਦੇ ਨਾਮੀ ਹੋਟਲ ’ਚ 15 ਸਾਲਾ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਨੋਟ - ਦੀਪ ਸਿੱਧੂ ਅਤੇ ਲੱਖਾ ਸਿਧਾਣਾ 'ਤੇ ਲੱਗ ਰਹੇ ਦੋਸ਼ਾਂ ਬਾਰੇ ਤੁਸੀਂ ਕੀ ਕਹੋਗੇ?

 

Gurminder Singh

This news is Content Editor Gurminder Singh