ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ : ਲੱਖਾ ਸਿਧਾਣਾ

11/24/2018 2:52:24 PM

ਚੰਡੀਗੜ੍ਹ (ਮਨਮੋਹਨ) : ਗੈਂਗਸਟਰ ਤੋਂ ਸੋਸ਼ਲ ਵਰਕਰ ਬਣੇ ਲੱਖਾ ਸਿਧਾਣਾ ਨੇ ਆਪਣੀ ਸੋਸ਼ਲ ਜੱਥੇਬੰਦੀ ਦੇ ਵਰਕਰਾਂ ਸਮੇਤ ਗਵਰਨਰ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗਵਰਨਰ ਨੂੰ ਪੰਜਾਬੀ ਭਾਸ਼ਾ ਨੂੰ ਬਣਦਾ ਹੋਇਆ ਮਾਣ-ਸਨਮਾਨ ਦਿਵਾਉਣ ਅਤੇ ਘੱਟ ਗਿਣਤੀ ਸਿੱਖਾਂ 'ਤੇ ਝੂਠੇ ਕੇਸ ਬਣਾ ਕੇ ਅਨਿਆ ਕਰਨ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਨੇ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਦੇ ਮਸਲੇ 'ਤੇ ਵੀ ਚਿੰਤਾ ਜ਼ਾਹਰ ਕੀਤੀ। ਲੱਖਾ ਸਿਧਾਣਾ ਨੇ ਇਹ ਸ਼ੱਕ ਜ਼ਾਹਰ ਕੀਤਾ ਕਿ ਵਾਹੋ-ਵਾਹੀ ਲੁੱਟਣ ਲਈ ਪੰਜਾਬ ਸਰਕਾਰ ਨਿਰਦੋਸ਼ ਵਿਅਕਤੀਆਂ ਦੇ ਅੱਤਵਾਦੀ ਹੋਣ 'ਤੇ ਝੂਠੇ ਮਾਮਲੇ ਬਣਾ ਰਹੀ ਹੈ ਅਤੇ ਨਾਜਾਇਜ਼ ਤੌਰ 'ਤੇ ਸਿੱਖਾਂ ਨੂੰ ਤੰਗ ਕਰ ਰਹੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਮੌੜ ਮੰਡੀ ਬਲਾਸਟ ਅਤੇ ਕਈ ਹੋਰ ਵਾਰਦਾਤਾਂ ਦੇ ਦੋਸ਼ੀਆਂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ।

Babita

This news is Content Editor Babita