ਵਿਆਹ ਤੋਂ ਪਹਿਲਾਂ ਭੱਜੀ ਨੇ ਆਪਣੀ ਦੁਲਹਨੀਆ ਗੀਤਾ ਨਾਲ ਕੀਤੀ ਰਿਕਸ਼ੇ ਦੀ ਸਵਾਰੀ (ਦੇਖੋ ਤਸਵੀਰਾਂ)

10/28/2015 9:54:59 AM


ਜਲੰਧਰ— ਮੰਗਲਵਾਰ ਰਾਤ ਨੂੰ ਬੜੀ ਧੂਮ-ਧਾਮ ਨਾਲ ਕ੍ਰਿਕਟਰ ਹਰਭਜਨ ਸਿੰਘ ਤੇ ਗੀਤਾ ਬਸਰਾ ਦਾ ਸੰਗੀਤ ਸਮਾਗਮ ਹੋਇਆ। ਇਸ ਸਮਾਗਮ ਵਿਚ ਦਿੱਲੀ ਤੋਂ ਮੰਗਵਾਏ ਹੁੱਕਾ ਬਾਰ ਤੋਂ ਲੈ ਕੇ ਪੰਜਾਬੀ ਥੀਮ ਦੀ ਹਰ ਚੀਜ਼ ਖਾਸ ਸੀ ਤੇ ਲੋਕਾਂ ਦੇ ਆਕਰਸ਼ਨ ਦੇ ਕੇਂਦਰ ਬਣੀ ਰਹੀ। ਇਸ ਦੌਰਾਨ ਉੱਥੇ ਮੌਜੂਦ ਰਿਕਸ਼ਾ ਵੀ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਰਿਹਾ ਅਤੇ ਵਿਆਹ ਤੋਂ ਪਹਿਲਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਭੱਜੀ ਨੇ ਆਪਣੀ ਦੁਲਹਨੀਆ ਗੀਤਾ ਨੂੰ ਰਿਕਸ਼ੇ ਦੀ ਸਵਾਰੀ ਕਰਵਾ ਹੀ ਦਿੱਤੀ। ਭੱਜੀ ਤੇ ਗੀਤਾ ਤੋਂ ਇਲਾਵਾ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਨੇ ਵੀ ਰਿਕਸ਼ੇ ਦੀ ਸਵਾਰੀ ਦਾ ਮਜ਼ਾ ਲਿਆ। 
ਜ਼ਿਕਰਯੋਗ ਹੈ ਕਿ ਭੱਜੀ ਤੇ ਗੀਤਾ ਦਾ ਵਿਆਹ 29 ਅਕਤੂਬਰ ਯਾਨੀ ਕਿ ਕੱਲ੍ਹ ਹੈ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi