ਵਧਦਾ ਜਾ ਰਿਹੈ ਠੰਡ ਦਾ ਕਹਿਰ, ਪਰ ਬਾਜ਼ਾਰ ''ਚ ਪੈ ਗਿਆ ਰੂਮ ਹੀਟਰਾਂ ਦਾ ''ਅਕਾਲ''

12/27/2023 7:34:49 PM

ਬਹਿਰਾਮਪੁਰ (ਗੋਰਾਇਆ)- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਨਾਲ ਜਿੱਥੇ ਜਨ-ਜੀਵਨ ਅਸਤ-ਵਿਅਸਤ ਹੋਇਆ ਪਿਆ ਹੈ, ਉੱਥੇ ਹੀ ਪੰਜਾਬ ਸਰਕਾਰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਕਾਰਨ ਕਰੀਬ ਹਰ ਘਰ ਵਿਚ ਸਰਦੀ ਤੋਂ ਬਚਣ ਲਈ ਰੂਮ ਹੀਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਜੇਕਰ ਬਾਜ਼ਾਰ ਵਿਚ ਝਾਤ ਮਾਰੀ ਜਾਵੇ ਤਾਂ ਆਮ ਵਰਤੋਂ ਵਿਚ ਆਉਣ ਵਾਲੇ ਛੋਟੇ ਰੂਮ ਹੀਟਰਾਂ ਦਾ ਜਿਵੇਂ ਅਕਾਲ ਹੀ ਪੈ ਗਿਆ ਹੈ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਇਸ ਸਬੰਧੀ ਕਾਰੋਬਾਰ ਨਾਲ ਜੁੜੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਸ ਵਾਰ ਰੂਮ ਹੀਟਰਾਂ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ ਛੋਟੇ ਰੂਮ ਹੀਟਰਾਂ ਦੀ ਕਮੀ ਕਾਰਨ ਇਨ੍ਹਾਂ ਦੀਆ ਕੀਮਤਾਂ ਵਿਚ ਵੀ ਭਾਰੀ ਵਾਧਾ ਹੋ ਗਿਆ ਹੈ। ਪੇਡੂ ਖੇਤਰ ਵਿਚ ਆਮ ਤੌਰ 'ਤੇ ਲੋਕ ਦਿੱਲੀ ਤੋ ਸਪਲਾਈ ਹੋਣ ਵਾਲੇ 2 ਤੋ 4 ਰਾਡ ਵਾਲੇ ਹੀਟਰਾਂ ਨਾਲ ਕੰਮ ਚਲਾਉਦੇ ਹਨ, ਪਰ ਇਨ੍ਹਾਂ ਦੀ ਕਮੀ ਨੇ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ। 

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਜ਼ਿਕਰਯੋਗ ਹੈ ਕਿ ਆਮ ਲੋਕ ਰਾਡ ਵਾਲੇ ਛੋਟੇ ਹੀਟਰਾਂ ਦੀ ਖਰੀਦ ਵਿਚ ਹੀ ਦਿਲਚਸਪੀ ਲੈਂਦੇ ਹਨ। ਵੱਡੀਆ ਕੰਪਨੀਆਂ ਦੇ ਹੀਟਰਾਂ ਦੀ ਖਰੀਦ ਵੀ ਹੁੰਦੀ ਹੈ, ਪਰ ਜ਼ਿਆਦਾਤਰ ਲੋਕ ਦਿੱਲੀ ਤੋਂ ਸਪਲਾਈ ਹੋਣ ਵਾਲੇ ਇਨ੍ਹਾਂ ਛੋਟੇ ਹੀਟਰਾਂ ਦੇ ਸਹਾਰੇ ਹੀ ਸਰਦੀ ਦਾ ਮੁਕਾਬਲਾ ਕਰਦੇ ਹਨ।

ਇਹ ਵੀ ਪੜ੍ਹੋ- ਚੋਰੀ ਹੋਈਆਂ ਮੱਝਾਂ ਲੱਭਣ ਗਏ ਪਿੰਡ ਵਾਸੀਆਂ ਨੂੰ ਨਹਿਰ ਕੰਢਿਓਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh