ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਮਨਾਇਆ ਗਿਆ ਮਜ਼ਦੂਰ ਦਿਵਸ

05/01/2020 7:41:44 PM

ਟਾਂਡਾ ਉੜਮੁੜ(ਮੋਮੀ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ (ਰਜਿ. ਨੰਬਰ31)ਦੀ ਸਬ ਕਮੇਟੀ ਦੇ ਫੈਸਲੇ ਮੁਤਾਬਕ ਸਮਾਜਿਕ ਦੂਰੀ ਬਣਾ ਕੇ ਕੰਟਰੈਕਟ ਵਰਕਰ ਵੱਲੋਂ ਅੱਜ ਮਜ਼ਦੂਰ ਦਿਵਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ,ਜਲ ਘਰਾਂ ਤੇ ਆਪਣੇ ਘਰਾਂ ਵਿਚ ਜਥੇਬੰਦੀ ਦਾ ਝੰਡਾ ਲਹਿਰਾ ਕੇ 1886 ਦੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਯਾਦ ਕੀਤਾ ਗਿਆ।ਉੱਥੇ ਹੀ ਜਲ ਸਪਲਾਈ ਵਿਭਾਗ ਦੇ ਵਿਭਾਗ ਦੇ ਠੇਕਾ ਕਾਮਿਆਂ ਨੂੰ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ, ਕਿਰਤ ਦਰਾਂ ਦੀ ਰਾਖੀ ਕਰਨ ਸਮੇਤ ਹੋਰ ਮੰਗਾਂ ਦੇ ਹੱਲ ਲਈ ਭਵਿੱਖ ਵਿਚ ਵੀ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸੇ ਦੌਰਾਨ ਸੂਬਾ ਆਗੂ ਉਂਕਾਰ ਸਿੰਘ ਢਾਡਾ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਬੱਧਣ, ਬ੍ਰਾਂਚ ਆਗੂ ਸੁਖਵਿੰਦਰ ਸਿੰਘ ਚੁੰਬਰ, ਕੁਲਦੀਪ ਸਿੰਘ ਸੈਣੀ ਅਤੇ ਮਨਦੀਪ ਸਿੰਘ ਸੈਣੀ ਨੇ ਕਿਹਾ ਕਿ ਕੌਮੀ ਮਜ਼ਦੂਰ ਦਿਵਸ ਤੇ ਕਿਰਤੀਆਂ ਦੀ ਜਿੱਤ ਦਾ ਨਿਸ਼ਾਨ ਲਾਲ ਝੰਡਾ ਲਹਿਰਾਉਂਦੇ ਹੋਏ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕਿਰਤੀਆਂ ਦੀਆਂ ਹੋਰ ਵੱਧ ਰੱਤ ਨਿਚੋੜਨ ਲਈ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਸਾਮਰਾਜੀ ਹਲੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਪੇਸ਼ ਕੀਤੀ ਚੁਣੌਤੀਆਂ ਦਾ ਟਾਕਰਾ ਕਰਨ ਲਈ ਸ਼ਿਕਾਗੋ ਦੇ ਸ਼ਹੀਦਾਂ ਨੂੰ ਦੀ ਭੇਟ ਕਰਦੇ ਹਾਂ। ਜਿਨ੍ਹਾਂ ਦੀਆਂ ਅਥਾਹ ਕੁਰਬਾਨੀ ਸਦਕਾ ਅੱਠ ਘੰਟੇ ਦੀ ਕੰਮ ਦਿਹਾੜੀ ਉਜਰਤਾਂ ਤੈਅ ਕਰਨ ਸਤਿਕਾਰ ਪ੍ਰਾਪਤ ਕੀਤਾ ਸੀ ਪ੍ਰੰਤੂ ਕਾਰਪੋਰਟ ਘਰਾਣਿਆਂ ਦੇ ਦਬਾਅ ਹੇਠ ਆ ਕੇ  ਵਰਤਮਾਨ ਦੇਸ਼ ਦੀਆਂ ਸਰਕਾਰਾਂ ਵੱਲੋਂ ਸਾਡੇ ਮਹਾਨ ਸ਼ਹੀਦਾਂ ਪ੍ਰਾਪਤ ਕੀਤੇ ਗਏ ਅਪਰਾਧੀ ਅਧਿਕਾਰਾਂ ਨੂੰ ਖੋਹਣ ਲਈ ਕਿਰਤੀ ਕਾਨੂੰਨਾਂ ਵਿੱਚ ਸੋਧਾਂ ਕਰਕੇ ਦਿਹਾੜੀ ਦਾ ਸਮਾਂ 08 ਤੋਂ 12ਘੰਟੇ ਕਰ ਦਿੱਤਾ ਹੈ। ਐਕਟ 1948  ਅਨੁਸਾਰ ਯੂਨੀਅਨਾਂ ਦੇ ਸੰਘਰਸ਼ ਕਰਨ ਦੇ ਅਧਿਕਾਰ ਖ਼ਤਮ ਕਰਨ ਤਨਖ਼ਾਹਾਂ ਵਿਚ ਕਟੌਤੀ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਸੱਦਾ ਦਿੱਤਾ ਕਿ ਇਨ੍ਹਾਂ ਸਾਮਰਾਜੀ ਤਾਕਤਾਂ ਦੇ ਇਸ਼ਾਰੇ ਤੇ ਸਰਕਾਰ ਵੱਲੋਂ ਕਿਰਤ ਕਰੋੜਾਂ ਵਿੱਚ ਸੋਧਾਂ ਰਾਹੀਂ ਪੇਸ਼ ਕੀਤੀਆਂ ਚੁਣੌਤੀਆਂ ਦਾ ਵਿਰੋਧ ਕਰਨ ਲਈ ਠੇਕਾ ਕਾਮਿਆਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਲਈ ਵੱਖ ਵੱਖ ਵਿਭਾਗਾਂ ਭਾਗਾਂ ਦੇ ਠੇਕਾ ਵਰਕਰਾਂ ਨੂੰ ਆਪੋ ਆਪਣੇ ਮਹਿਕਿਆ ਵਿਚ ਰੈਗੂਲਰ ਕਰਨ,ਸਸਤੀ  ਵਿੱਦਿਆ ਮੁਫ਼ਤ ਸਿਹਤ ਸਹੂਲਤਾਂ,ਆਰਥਿਕ ਤੌਰ ਤੇ  ਪਿਛੜੇ ਤੇ ਗਰੀਬ ਲੋਕਾਂ ਲਈ ਸਸਤਾ ਰਾਸ਼ਨ ਅਤੇ ਸਬਸਿਡੀਆਂ ਬਹਾਲ ਕਰਵਾਉਣ ਲਈ ਚੱਲ ਰਹੇ ਜਨਤਕ ਜੀਆਂ ਦੇ ਸੰਘਰਸ਼ ਆਪੋ ਆਪਣਾ ਹਿੱਸਾ ਪਾਉਣ ਦਾ ਸੱਦਾ ਦਿੱਤਾ 

Harinder Kaur

This news is Content Editor Harinder Kaur