...ਤੇ ਹੁਣ ''ਕੁੰਵਰ'' ਦੀ ਸੋਸ਼ਲ ਮੀਡੀਆ ''ਤੇ ਵਿਰੋਧੀਆਂ ਖਿਲਾਫ ਦਹਾੜ

06/06/2019 10:40:29 AM

ਚੰਡੀਗੜ੍ਹ : ਪੰਜਾਬ 'ਚ ਇਨ੍ਹੀਂ ਦਿਨੀਂ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਣ ਲਈ ਨੇਤਾਵਾਂ ਅਤੇ ਅਧਿਕਾਰੀਆਂ ਵਲੋਂ ਟਵਿੱਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸੇ ਤਹਿਤ ਜਿੱਥੇ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਟਵਿੱਟਰ 'ਤੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈ ਰਹੇ ਸਨ, ਉੱਥੇ ਹੀ ਹੁਣ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਟਵੀਟ ਕਰਕੇ ਵਿਰੋਧੀਆਂ ਖਿਲਾਫ ਆਪਣੀ ਭੜਾਸ ਕੱਢੀ ਹੈ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਟਵਿੱਟਰ 'ਤੇ ਟਵੀਟ ਕਰਕੇ  ਸ਼ਾਇਰਾਨਾ ਅੰਦਾਜ਼ 'ਚ ਲਿਖਿਆ ਹੈ, ''ਕਰਵਾ ਦੇਂਗੇ ਹੱਦੋਂ ਕਾ ਅਹਿਸਾਸ, ਕੁਝ ਤਾਲਾਬ ਖੁਦ ਕੋ ਸਮੰਦਰ ਸਮਝ ਬੈਠੇ ਹੈਂ।'' ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਅਮਿਤਾਭ ਬੱਚਨ ਵਲੋਂ ਗਾਈ ਗੁਰੂ ਰਵਿੰਦਰ ਨਾਥ  ਟੈਗੋਰ ਦੀ ਕਵਿਤਾ 'ਏਕਲਾ ਚਲੋ ਰੇ' ਨੂੰ ਪੋਸਟ ਕੀਤਾ ਸੀ। ਦੋਹਾਂ ਪੋਸਟਾਂ ਤੋਂ ਜਾਪ ਰਿਹਾ ਹੈ ਕਿ ਕੁੰਵਰ ਵਿਰੋਧੀਆਂ 'ਤੇ ਰਗੜੇ ਲਾ ਰਹੇ ਹਨ। ਦੱਸਣਯੋਗ ਹੈ ਕਿ ਜਿੱਥੇ ਅਕਾਲੀ ਦਲ ਵਲੋਂ ਲਗਾਤਾਰ ਕੁੰਵਰ ਖਿਲਾਫ ਨਿਸ਼ਾਨਾ ਸਾਧਿਆ ਜਾ ਰਿਹਾ ਹੈ, ਉੱਥੇ ਹੀ ਐੱਸ. ਆਈ. ਟੀ. ਦੇ ਮੈਂਬਰਾਂ ਨੇ ਵੀ ਖੁੱਲ੍ਹ ਕੇ ਕੁੰਵਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

Babita

This news is Content Editor Babita