ਪੰਜਾਬ ''ਚ ''ਆਪ'' ਦੇ ਪ੍ਰਚਾਰ ਤੋਂ ਦੂਰ ਹੀ ਰਹਿਣਗੇ ਕੁਮਾਰ ਅਤੇ ਖੇਤਾਨ! (ਤਸਵੀਰਾਂ)

01/14/2017 10:14:35 AM

ਨਵੀਂ ਦਿੱਲੀ/ਜਲੰਧਰ (ਸੂਰਜ ਸਿੰਘ) : ਪੰਜਾਬ ''ਚ ਸੱਤਾ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ''ਚ ਜੁੱਟੀ ਹੋਈ ਹੈ। ਅਜਿਹੇ ''ਚ ''ਆਪ'' ਦੇ ਸਾਰੇ ਵੱਡੇ ਆਗੂ ਅਤੇ ਮੰਨੇ-ਪ੍ਰਮੰਨੇ ਵਿਧਾਇਕ ਪ੍ਰਚਾਰ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ ਪਰ ਹੈਰਾਨੀ ਦੀ ਗੱਲ ਹੈ ਕਿ ''ਆਪ'' ਦੇ ਦੋ ਅਹਿਮ ਚਿਹਰੇ ਡਾ. ਕੁਮਾਰ ਵਿਸ਼ਵਾਸ ਅਤੇ ਆਸ਼ੀਸ਼ ਖੇਤਾਨ ਪੰਜਾਬ ''ਚ ਪ੍ਰਚਾਰ ਨਹੀਂ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੂੰ ਇਸ ਪ੍ਰਚਾਰ ਤੋਂ ਦੂਰ ਹੀ ਰਹਿਣ ਨੂੰ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਦੋਹਾਂ ਨੂੰ ਪੰਜਾਬ ''ਚ ਇਸ ਲਈ ਨਹੀਂ ਭੇਜਿਆ ਜਾ ਰਿਹਾ ਕਿਉਂਕਿ ਉਨ੍ਹਾਂ ਨਾਲ ਕੁਝ ਵਿਵਾਦ ਜੁੜੇ ਹੋਏ ਹਨ। ਇਹ ਹੀ ਕਾਰਨ ਹੈ ਕਿ ਦੋਹਾਂ ਦਾ ਨਾਂ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ''ਚ ਨਹੀਂ ਸੀ। ਕੁਮਾਰ ਦਾ ਨਾਂ ਪੰਜਾਬ ਸੂਚੀ ''ਚ ਨਾ ਹੋਣ ਦੇ ਸਵਾਲ ਤਾਂ ਉੱਠੇ ਸਨ ਪਰ ਸੰਜੇ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਕੁਮਾਰ ਵਿਸ਼ਵਾਸ ਪੰਜਾਬ ''ਚ ਪ੍ਰਚਾਰ ਕਰਨਗੇ। ਹਾਲਾਂਕਿ, ਅਜੇ ਤੱਕ ਉਨ੍ਹਾਂ ਦੇ ਪ੍ਰੋਗਰਾਮ ਤੈਅ ਨਹੀਂ ਕੀਤੇ ਗਏ ਹਨ। ਉਨ੍ਹਾਂ ਨੂੰ ਗੋਆ ''ਚ ਪ੍ਰਚਾਰ ਦੀ ਜ਼ਿੰਮੇਵਾਰੀ ਜ਼ਰੂਰ ਦਿੱਤੀ ਹੋਈ ਹੈ। ਸੂਚੀ ''ਚ ਉਨ੍ਹਾਂ ਦਾ ਨਾਂ 9ਵੇਂ ਨੰਬਰ ''ਤੇ ਹੈ। ਆਸ਼ੀਸ਼ ਖੇਤਾਨ ਨੂੰ ਗੋਆ ''ਚ ਵੀ ਮੌਕਾ ਨਹੀਂ ਦਿੱਤਾ ਗਿਆ ਹੈ, ਜਦੋਂ ਕਿ ''ਆਪ'' ਦੇ ਚੋਣ ਮੈਨੀਫੈਸਟੋ ਬਣਾਉਣ ''ਚ ਉਨ੍ਹਾਂ ਦੀ ਅਹਿਮ ਭੂਮਿਕਾ ਸਮਝੀ ਜਾਂਦੀ ਹੈ।
ਕੁਮਾਰ ਵਿਸ਼ਵਾਸ ਦਾ ਵਿਵਾਦ ਤੇ ਸਫਾਈ
ਪੰਜਾਬ ''ਚ ਇਨ੍ਹੀਂ ਦਿਨੀਂ 13 ਸੈਕਿੰਡ ਦਾ ਇਕ ਵੀਡੀਓ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ''ਚ ਕੁਮਾਰ ਵਿਸ਼ਵਾਸ ਸਰਦਾਰਾਂ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ''ਸਾਹਮਣਿਓਂ ਸਰਦਾਰ ਜੀ ਆਏ, ਇਹ ਪੰਜਾਬ ਹੈ। ਬੋਲੇ, ਕਿਸ ਵਿਸ਼ੇ ''ਤੇ ਗੱਲਬਾਤ ਕਰਾਂ। ਮੈਂ ਕਿਹਾ ਵਿਸ਼ੇ ਦੀ ਕੋਈ ਲੋੜ ਨਹੀਂ, ਮੁਸਕਰਾਉਂਦਾ ਹੋਇਆ ਜਾ, ਅੱਖ ਮਾਰ ਕੇ ਪੁੱਛ ਕਿ 12 ਵਜੇ ਕੀ? ਇਸ ਤੋਂ ਬਾਅਦ 9 ਜਨਵਰੀ ਦੀ ਦੇਰ ਸ਼ਾਮ ਡਾ. ਕੁਮਾਰ ਨੇ ਫੇਸਬੁੱਕ ਲਾਈਵ ਰਾਹੀਂ ਆਪਣੀ ਸਫਾਈ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਅਕਸਰ ਚੋਣਾਂ ਤੋਂ ਪਹਿਲਾਂ ''ਸ਼੍ਰੀਮਤੀ ਭਾਵਨਾ'' ਜੀ ਕਾਫੀ ਆਹਤ ਹੋ ਜਾਂਦੀ ਹੈ। ਪਿਛਲੀਆਂ ਚੋਣਾਂ ''ਚ 48 ਤੋਂ 52 ਸੈਕਿੰਡ ਦਾ ਵੀਡੀਓ ਲੈ ਕੇ ਆਏ ਸੀ, ਜੋ 2004-05 ਦੇ ਸਮਾਂ ਦਾ ਸੀ। ਹੁਣ 13-13 ਸੈਕਿੰਡ ਦਾ ਵੀਡੀਓ ਲੈ ਕੇ ਆਏ ਹਨ। ਇਨ੍ਹਾਂ ਦੀ ਬੁੱਧੀ ਘਟਦੀ ਜਾ ਰਹੀ ਹੈ, ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ।
ਆਸ਼ੀਸ਼ ਖੇਤਾਨ ਦਾ ਵਿਵਾਦ ਤੇ ਸਫਾਈ
ਸ਼ੁਰੂਆਤ ''ਚ ਪੰਜਾਬ ਦੇ ਚੋਣ ਪ੍ਰੋਗਰਾਮਾਂ ''ਚ ਆਸ਼ੀਸ਼ ਖੇਤਾਨ ਕਾਫੀ ਨਜ਼ਰ ਆਉਂਦੇ ਸਨ ਪਰ ਉਹ ਯੂਥ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਵਿਵਾਦਾਂ ''ਚ ਘਿਰ ਗਏ। ਉਨ੍ਹਾਂ ਦੇ ਇਸ ਦੀ ਤੁਲਨਾ ਸਿੱਖਾਂ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਨਾਲ ਕੀਤੀ ਸੀ। ਮੈਨੀਫੈਸਟੋ ''ਚ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ ''ਆਪ'' ਦਾ ਚੋਣ ਨਿਸ਼ਾਨ ਝਾੜੂ ਛਪਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਆਲੋਚਨਾਵਾਂ ਤੋਂ ਬਾਅਦ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੇ ਲਈ ਜਨਤਕ ਤੌਰ ''ਤੇ ਮੁਆਫੀ ਮੰਗੀ ਸੀ। ਪਛਤਾਵਾ ਕਰਨ ਲਈ ਕੇਜਰੀਵਾਲ ਅਤੇ ਖੇਤਾਨ ਨੇ ਸ੍ਰੀ ਦਰਬਾਰ ਸਾਹਿਬ ਪੁੱਜ ਕੇ ਜੂਠੇ ਭਾਂਡੇ ਤੱਕ ਧੋਤੇ ਸਨ। ਉਸ ਦੌਰਾਨ ਉਨ੍ਹਾਂ ਨੇ ਪੂਰੀ ਤਰ੍ਹਾਂ ਸਿੱਖ ਧਰਮ ਦਾ ਪਾਲਣ ਕੀਤਾ ਸੀ। ਵਿਵਾਦ ਤੋਂ ਬਾਅਦ ਹੀ ਆਸ਼ੀਸ਼ ਖੇਤਾਨ ਨੂੰ ਪੰਜਾਬ ''ਚ ਜਨਤਕ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ। 

Babita Marhas

This news is News Editor Babita Marhas