ਜਗਮੇਲ ਤੋਂ ਬਾਅਦ ਨਾਭਾ ''ਚ ਹੋਈ ਦਲਿਤ ਵਿਅਕਤੀ ਦੀ ਕੁੱਟਮਾਰ

11/23/2019 4:01:44 PM

ਨਾਭਾ (ਰਾਹੁਲ)—ਦੇਸ਼ ਅੰਦਰ ਦਲਿਤਾਂ ਨਾਲ ਹੋ ਰਹੇ ਅੱਤਿਆਚਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੁੱਝ ਦਿਨ ਪਹਿਲਾਂ ਸੰਗਰੂਰ ਦੇ ਚਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ 'ਤੇ ਅੰਨ੍ਹੇਵਾਹ ਤਸ਼ੱਦਦ ਦਾ ਮਾਮਲਾ ਅਜੇ ਠੰਡਾ ਹੀ ਨਹੀਂ ਹੋਇਆ ਸੀ ਕਿ ਹੁਣ ਨਾਭਾ ਬਲਾਕ ਦੇ ਪਿੰਡ ਸੰਧਨੋਲੀ ਵਿਖੇ ਦਲਿਤ ਵਿਅਕਤੀ ਕੁਲਦੀਪ ਸਿੰਘ ਨੇ ਧਨਾਟ ਵਿਅਕਤੀਆਂ ਵਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਕੁਲਦੀਪ ਸਿੰਘ ਧਨਾਟ ਵਿਅਕਤੀਆ ਨਾਲ ਕਬਾਇਨ ਤੇ ਦਿਹਾੜੀ ਕਰਨ ਗਿਆ ਸੀ ਅਤੇ ਉੱਥੇ ਪੇਸੈ ਮੰਗਣ ਤੇ ਉਸ ਨੂੰ ਜਾਤੀ ਸੂਚਕ ਸ਼ਬਦ ਵਰਤਣ ਅਤੇ ਕੁਲਦੀਪ ਸਿੰਘ ਦੀਆਂ ਦੋਵੇ ਬਾਹਾਂ ਤੋੜ ਦਿੱਤੀਆਂ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਹ ਮਾਮਲਾ ਫਗਵਾੜਾ ਦੇ ਪਿੰਡ ਭੁਲੋਵਾਲ ਦਾ ਹੈ ਪਰ ਪੁਲਸ ਵਲੋਂ ਇਕ ਮਹੀਨਾ ਬੀਤ ਜਾਣ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਦਸੋ ਪੁਲਸ ਨੇ ਕੁਲਦੀਪ ਸਿੰਘ ਦੀ ਹੋਈ ਕੁੱਟਮਾਰ ਦੀ ਸਾਰੀ ਘਟਨਾ ਦੀ ਰਿਪੋਰਟ ਫਗਵਾੜਾ ਪੁਲਸ ਨੂੰ ਭੇਜ ਦਿੱਤੀ ਸੀ ਪਰ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਸਰਕਾਰ ਅੱਗੇਗੁਹਾਰ ਲਗਾਈ ਹੈ।

ਇਸ ਮੌਕੇ ਪਿੰਡ ਸੰਧਨੋਲੀ ਦੇ ਸਰਪੰਚ ਬੁੱਧ ਸਿੰਘ ਨੇ ਕਿਹਾ ਕਿ ਇਸ ਗਰੀਬ ਵਿਅਕਤੀ ਤੇ ਬਹੁਤ ਅੱਤਿਆਚਾਰ ਹੋਇਆ ਹੈ ਅਤੇ ਇਸ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਜ਼ਲੀਲ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਭਾਦਸੋਂ ਥਾਣਾ ਦੇ ਪੁਲਸ ਅਧਿਕਾਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਲੜਾਈ ਫਗਵਾੜਾ ਵਿਖੇ ਹੋਈ ਸੀ ਅਤੇ ਕੁਲਦੀਪ ਸਿੰਘ ਭਾਦਸੋਂ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਸੀ ਅਤੇ ਇਹ ਸਾਰੀ ਰਿਪੋਰਟ ਅਸੀਂ ਥਾਣਾ ਫਗਵਾੜਾ ਨੂੰ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Shyna

This news is Content Editor Shyna