ਇਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

07/14/2019 4:31:25 PM

ਕੋਟ ਈਸੇ ਖਾਂ (ਗਰੋਵਰ/ਗਾਂਧੀ) - ਕੋਟ ਈਸੇ ਖਾਂ ਵਿਖੇ ਕ੍ਰਿਸ਼ਨ ਮਾਰਕੀਟ ਦੀਆਂ ਤਿੰਨ ਦੁਕਾਨਾਂ ਨੂੰ ਬੀਤੀ ਰਾਤ ਚੋਰਾਂ ਵਲੋਂ ਨਿਸ਼ਾਨਾ ਬਣਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜਾਨੀਆਂ ਬੂਟ ਹਾਊਸ ਦੇ ਮਾਲਕ ਜਤਿੰਦਰ ਕੁਮਾਰ, ਬੱਬੂ ਦੀ ਮਨਿਆਰੀ ਦੀ ਦੁਕਾਨ ਦੇ ਮਾਲਕ ਵਰਿੰਦਰ ਕੁਮਾਰ ਬੱਬੂ ਅਤੇ ਸੁਭਾਸ਼ ਬੂਟ ਹਾਊਸ ਦੇ ਮਾਲਕ ਸੁਭਾਸ਼ ਚੰਦਰ ਹਰ ਰੋਜ਼ ਦੀ ਤਰ੍ਹਾਂ ਰਾਤ ਦੁਕਾਨਾਂ ਬੰਦ ਕਰਕੇ ਘਰ ਗਏ ਸਨ ਪਰ ਸਵੇਰ ਦੇ ਸਮੇਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰ ਟੁੱਟੇ ਹੋਣ ਦੀ ਸੂਚਨਾ ਮਿਲੀ। ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਜਾਨੀਆਂ ਬੂਟ ਹਾਊਸ ਦਾ ਇਕ ਸ਼ਟਰ ਲੋਹੇ ਦੀ ਰਾਡ ਨਾਲ ਉੱਪਰ ਚੁੱਕਿਆ ਹੋਇਆ ਸੀ, ਜਿਸ ਦੇ ਅੰਦਰੋਂ 4 ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਜੋੜੇ ਚੱਪਲਾਂ ਆਦਿ ਦੇ ਗਾਇਬ ਸਨ। 

ਇਸੇ ਤਰ੍ਹਾਂ ਸੁਭਾਸ਼ ਬੂਟ ਹਾਊਸ ਦੇ ਸ਼ਟਰ ਦੇ ਤਾਲੇ ਟੁੱਟੇ ਪਏ ਸਨ ਤੇ ਗੱਲੇ 'ਚ ਪਏ 400 ਦੇ ਕਰੀਬ ਰੁਪਏ ਗਾਇਬ ਸਨ। ਤੀਜੀ ਬੱਬੂ ਦੀ ਮਨਿਆਰੀ ਦੀ ਦੁਕਾਨ ਦਾ ਸ਼ੋਟਰ ਲੋਹੇ ਦੀ ਰਾਡ ਨਾਲ ਤੋੜਿਆ ਗਿਆ ਸੀ, ਜਿਸ ਦੇ ਅੰਦਰੋਂ ਪਾਊਡਰ ਆਦਿ ਸਾਮਾਨ ਗਾਇਬ ਸੀ। ਇਨ੍ਹਾਂ ਘਟਨਾਵਾਂ ਦਾ ਪਤਾ ਲੱਗਣ 'ਤੇ ਥਾਣਾ ਕੋਟ ਈਸੇ ਖਾਂ ਦੀ ਪੁਲਸ ਪਾਰਟੀ ਐੱਸ.ਐੱਚ.ਓ. ਜਗਤਾਰ ਸਿੰਘ ਮੁੱਦਕੀ ਦੀ ਅਗਵਾਈ ਹੇਠ ਮੌਕੇ 'ਤੇ ਪੁੱਜੀ, ਜਿਨ੍ਹਾਂ ਨੇ ਦੁਕਾਨਾਂ ਦਾ ਜਾਇਜ਼ਾ ਲਿਆ। ਜੋ ਗਲੀ ਦੀ ਨੁੱਕਰ 'ਤੇ ਇਕ ਕੈਮਰਾ ਲੱਗਾ ਹੋਇਆ ਸੀ, ਚੋਰਾਂ ਨੂੰ ਉਸ ਕੈਮਰੇ ਦੀ ਦਿਸ਼ਾ ਬਦਲ ਦਿੱਤੀ।

ਪ੍ਰਸ਼ਾਸਨ ਚੋਰਾਂ ਨੂੰ ਨੱਥ ਪਾਵੇ
ਇਸ ਮੌਕੇ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਪਤਵੰਤਿਆਂ ਨੇ ਕਿਹਾ ਇਹ ਦੁਕਾਨਾਂ ਜੀ.ਟੀ. ਰੋਡ 'ਤੇ ਹਨ, ਜੇ ਸਾਡੀਆਂ ਇਹ ਦੁਕਾਨਾਂ ਸੁਰੱਖਿਅਤ ਨਹੀਂ ਤਾਂ ਬਾਜ਼ਾਰ ਅੰਦਰ ਵਾਲੀਆਂ ਦੁਕਾਨਾਂਸੁਰੱਖਿਅਤ ਨਹੀਂ ਹਨ। ਪ੍ਰਸ਼ਾਸਨ ਇਨ੍ਹਾਂ ਚੋਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਸਖਤ ਤੋਂ ਸਖਤ ਕਦਮ ਚੁੱਕੇ ਅਤੇ ਚੋਰਾਂ ਨੂੰ ਨੱਥ ਪਾਵੇ।

rajwinder kaur

This news is Content Editor rajwinder kaur