ਜਾਣੋ ਪੰਜਾਬ ਦੇ ਕਿਸ ਸ਼ਹਿਰ ਤੋਂ ਕਿਹੜੇ ਸਮੇਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ

06/15/2022 9:16:43 PM

ਜਲੰਧਰ : 4 ਸਾਲਾਂ ਤੋਂ ਬੰਦ ਪਈ ਦਿੱਲੀ ਏਅਰਪੋਰਟ ਲਈ ਪੰਜਾਬ ਦੀਆਂ ਵੋਲਵੋ ਬੱਸਾਂ ਦੀ ਆਵਾਜਾਈ 15 ਜੂਨ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਲਈ ਬੱਸ ਅੱਡੇ ਵਿਚ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਲਵੋ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਬੱਸ ਅੱਡੇ ਵਿਚ ਦਿਨ ਭਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਇਨ੍ਹਾਂ ਬੱਸਾਂ ਦਾ ਕਿਰਾਇਆ ਸਿਰਫ਼ 1170 ਰੁਪਏ ਹੈ, ਜੋ ਕਿ ਟਰਮੀਨਲ ਤੋਂ ਇਕ ਕਿਲੋਮੀਟਰ ਪਿੱਛੇ ਰੁਕਣਗੀਆਂ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੀਆਂ ਬੱਸਾਂ ਦੀ ਸਮਾਂ-ਸਾਰਣੀ ਵੀ ਸਾਹਮਣੇ ਆ ਚੁੱਕੀ ਹੈ, ਜੋ ਇਸ ਪ੍ਰਕਾਰ ਹੈ :-

ਇਹ ਵੀ ਪੜ੍ਹੋ- ਨਵੀਂ ਆਬਾਕਾਰੀ ਨੀਤੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ਼ਰਾਬ ਦੇ ਠੇਕੇਦਾਰ ਆਹਮੋ-ਸਾਹਮਣੇ

ਜਲੰਧਰ-ਸਵੇਰੇ 11.00 ਵਜੇ, ਦੁੁਪਹਿਰ 1.15 ਵਜੇ, ਬਾਅਦ ਦੁਪਹਿਰ 3.30 ਵਜੇ, ਸ਼ਾਮ 7.00 ਵਜੇ, ਰਾਤ 8.30 ਵਜੇ 
ਲੁਧਿਆਣਾ-ਸਵੇਰੇ 7.40 ਅਤੇ 9.00 ਵਜੇ
ਚੰਡੀਗੜ੍ਹ- ਦੁਪਹਿਰ 1.40 ਅਤੇ ਸ਼ਾਮ 5.50 ਵਜੇ
ਰੂਪਨਗਰ- ਸਵੇਰੇ 7.40 ਅਤੇ ਸ਼ਾਮ 4.35 ਵਜੇ
ਹੁਸ਼ਿਆਰਪੁਰ-ਸਵੇਰੇ 6.40 ਵਜੇ
ਕਪੂਰਥਲਾ-PRTC ਸਵੇਰੇ 10.45 ਵਜੇ 
ਪਟਿਆਲਾ-PRTC ਦੁਪਹਿਰ 12.40 ਅਤੇ ਸ਼ਾਮ 4.00 ਵਜੇ
ਪਠਾਨਕੋਟ- ਦੁਪਹਿਰ 1.40 ਵਜੇ
ਅੰਮ੍ਰਿਤਸਰ-ਸਵੇਰੇ 9.00 ਵਜੇ, PRTC ਦੁਪਹਿਰ 12.00  ਅਤੇ 1.40 ਵਜੇ
ਹੈਲਪਲਾਈਨ ਨੰਬਰ-ਪਨਬੱਸ 91-8047107878
ਪੀ. ਆਰ. ਟੀ. ਸੀ ਰੂਟ 08047192131
ਆਨਲਾਈਨ ਬੁਕਿੰਗ-www.punbusonline.com
www.pepsuonline.com
ਕਿਰਾਇਆ-ਪਹਿਲਾਂ ਲਗਜ਼ਰੀ ਬੱਸਾਂ ਦਾ ਜਲੰਧਰ ਤੋਂ ਦਿੱਲੀ ਹਵਾਈਅੱਡੇ ਤੱਕ ਦਾ ਕਿਰਾਇਆ 3000 ਰੁਪਏ ਤੱਕ ਹੁੰਦਾ ਹੈ। ਹੁਣ ਕਰੀਬ 1800 ਰੁਪਏ ਤੱਕ ਦੀ ਬੱਚਤ ਹੋਵੇਗੀ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਨੋਟ:  ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal