ਕਿਸਾਨੀ ਸੰਘਰਸ਼ 'ਚ ਜੂਝਦਿਆਂ ਇਕ ਹੋਰ ਬੇ-ਜ਼ਮੀਨੇ ਕਿਸਾਨ ਪੁੱਤਰ ਦੀ ਜਾਨ

01/12/2021 12:40:30 PM

ਖਨੌਰੀ (ਜ.ਬ.): ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਤਿੰਨ ਖੇਤੀ ਕਾਨੂੰਨ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਜਾਰੀ ਸੰਘਰਸ਼ ਦੌਰਾਨ ਠੰਡ ਅਤੇ ਹੋਰ ਕਾਰਣਾਂ ਕਰ ਕੇ ਕਿਸਾਨਾਂ ਦੀਆਂ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਇਸ ਕਾਰਣ ਅੱਜ ਤੜਕੇ ਬਹੁਜਨ ਸਮਾਜ ਦੇ ਬੇ-ਜ਼ਮੀਨੇ ਕ੍ਰਿਤੀ ਕਿਸਾਨ ਮੋਤੀ ਲਾਲ ਛਾਂਛੀਆਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ’ਚ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ, ਧੜ ਨਾਲੋਂ ਵੱਖ ਹੋਇਆ ਸਿਰ

ਮੋਤੀ ਲਾਲ ਛਾਂਛੀਆਂ ਨਗਰ ਪੰਚਾਇਤ ਖਨੌਰੀ ਦੇ ਕਾਰਜਕਾਰੀ ਪ੍ਰਧਾਨ ਵੀ ਰਹਿ ਚੁੱਕੇ ਸਨ ਅਤੇ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਦਾ ਪਹਿਲੇ ਦਿਨ ਤੋਂ ਵਿਰੋਧ ਕਰ ਰਹੇ ਸਨ। ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਸਮੇਂ ਖਨੌਰੀ ਬਾਰਡਰ ’ਤੇ ਲਾਏ ਧਰਨੇ ਵਾਲੇ ਦਿਨ ਤੋਂ ਹੀ ਮੋਤੀ ਲਾਲ ਛਾਂਛੀਆਂ ਸਰਗਰਮੀ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਸਪੋਰਟ ਕਰਦਾ ਰਿਹਾ ਹੈ ਅਤੇ 4-5 ਵਾਰ ਦਿੱਲੀ ਵੀ ਗਏ ਆਖ਼ਰੀ ਵਾਰ ਇਹ 31 ਦਸੰਬਰ 2020 ਨੂੰ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਉਣ ਲਈ ਦਿੱਲੀ ਗਏ ਅਤੇ 31 ਦਸੰਬਰ ਦੀ ਰਾਤ ਨੂੰ ਹੀ ਉੱਥੇ ਬੀਮਾਰ ਹੋ ਗਏ, ਜਿੱਥੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । 2 ਜਨਵਰੀ 2021 ਨੂੰ ਉਹ ਘਰ ਵਾਪਸ ਆ ਗਏ ਅਤੇ ਇਕ ਦਿਨ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਜ਼ੇਰੇ ਇਲਾਜ ਰਹੇ , ਜਿਨ੍ਹਾਂ ਨੂੰ ਬਾਅਦ ’ਚ ਟੋਹਾਣਾ ਅਤੇ ਫਿਰ ਪਟਿਆਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਅੱਜ ਤੜਕੇ ਉਨ੍ਹਾਂ ਦੀ ਮੌਤ ਹੋ ਗਈ।

 

ਇਹ ਵੀ ਪੜ੍ਹੋ: ਗੁਰਦਾਸਪੁਰ ’ਚ 19 ਸਾਲਾਂ ਨੌਜਵਾਨ ਨੇ ਆਪਣੇ ਖੇਤਾਂ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna