ਨੈਸ਼ਨਲ ਹਾਈਵੇ ਜਾਮ, ਕਿਸਾਨਾਂ ਦੇ ਹੱਕ ''ਚ ਆਵਾਜ਼ ਬੁਲੰਦ ਕਰਨ ਪਹੁੰਚੇ ਪੰਜਾਬੀ ਕਲਾਕਾਰ

09/25/2020 3:09:32 PM

ਫਰੀਦਕੋਟ (ਜਗਤਾਰ ਦੁਸਾਂਝ) - ਪੰਜਾਬ ਬੰਦ ਦੌਰਾਨ ਖੇਤੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰ ਕੀਤਾ ਗਿਆ। ਹਜ਼ਾਰਾਂ ਕਿਸਾਨਾਂ ਦੀ ਗਿਣਤੀ 'ਚ ਇਕੱਠੇ ਹੋ ਲੋਕਾਂ ਨੇ ਰੋਸ ਪ੍ਰਦਸ਼ਨ ਕੀਤਾ। ਕਿਸਾਨ ਜਥੇਬੰਦੀਆਂ ਵੱਲਾਂ ਖੇਤੀ ਆਰਡੀਨੈਂਸ ਦੇ ਮੁੱਦੇ 'ਤੇ ਲਗਾਤਾਰ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ।

ਅੱਜ ਪੰਜਾਬ ਦੇ ਸਾਰੇ ਕਿਸਾਨ ਰਾਜ ਮਾਰਗ 'ਤੇ ਬੈਠੇ ਹਨ ਅਤੇ ਕਈ ਜਥੇਬੰਦੀਆਂ ਵੱਲਾਂ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਫਰੀਦਕੋਟ ਦੇ ਸਮੂਹ ਜਥੇਬੰਦੀਆਂ 'ਚ ਜਿਵੇ ਵਪਾਰੀ, ਮਜ਼ਦੂਰ, ਦੋਧੀ, ਅਧਿਆਪਕ, ਪ੍ਰੋਫੈਸਰ, ਪੰਜਾਬੀ ਕਲਾਕਾਰ ਇਸ ਪੰਜਾਬ ਬੰਦ 'ਚ ਲਗਾਤਾਰ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।

ਇਸੇ ਹਾਈਵੇ ਜਾਮ 'ਚ ਲੰਗਰ, ਪਾਣੀ ਅਤੇ ਚਾਹ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਸ਼ਾਂਤੀ ਨਾਲ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਹਨ। ਇਸ ਦੌਰਾਨ ਇਹ ਵੇਖਿਆ ਗਿਆ ਕਿ ਕਿਸਾਨਾਂ ਦੇ ਇਸ ਧਰਨੇ 'ਚ ਆਪਸੀ ਧਾਰਮਿਕ ਸਾਂਝ ਦਾ ਸੰਦੇਸ਼ ਦਿੰਦੇ ਹੋਏ ਮੁਸਲਿਮ ਭਾਈਚਾਰੇ ਦੀ ਵਲੋਂ ਜਲ ਸੇਵਾ ਨਿਭਾਈ ਜਾ ਰਹੀ ਹੈ।

ਇਸ ਮੌਕੇ ਪੰਜਾਬੀ ਗਾਇਕ ਹਰਿੰਦਰ ਸੰਧੂ ਅਤੇ ਭਿੰਦੇ ਸ਼ਾਹ ਵਰਗੇ ਕਲਾਕਾਰ ਵੀ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ, ਕੀ ਉਹ ਕਿਸਾਨ ਦੇ ਪੁੱਤ ਹਨ ਅਤੇ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੇ ਹਨ, ਜਿਥੋਂ ਤੱਕ ਸੰਘਰਸ਼ ਕਰਨਾ ਪਿਆ ਉਹ ਕਿਸਾਨਾਂ ਦਾ ਸਾਥ ਦੇਣਗੇ।

ਇਸੇ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਰ ਨੂੰ 3 ਖੇਤੀ ਬਿੱਲ ਰੱਦ ਕਰਨ ਦੀ ਗੱਲ ਦੁਹਰਾਈ ਅਤੇ ਉਨ੍ਹਾਂ ਕਿਹਾ ਜਦਾਂ ਤੱਕ ਇਹ ਬਿੱਲ ਵਾਪਸ ਨਹੀਂ ਲਏ ਜÎਾਂਦੇ, ਸਾਡੇ ਵਲੋਂ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਹਮਾਇਤੀ ਬਣਦੀ ਹੈ ਪਰ ਉਹ ਡਰਾਮੇ ਕਰ ਰਹੇ ਹਨ। ਇਸ ਮੌਕੇ ਆਪਸੀ ਧਾਰਮਿਕ ਸਾਂਝ ਦਾ ਸੰਦੇਸ਼ ਦਿੰਦੇ ਹੋਏ ਮੁਸਲਿਮ ਭਾਈਚਾਰੇ ਵੱਲੋਂ ਜਲ ਸੇਵਾ ਕਰਦਿਆਂ ਕਿਹਾ ਕੀ ਉਹ ਕਿਸਾਨਾਂ ਦੇ ਨਾਲ ਹਨ।

sunita

This news is Content Editor sunita