26 ਜਨਵਰੀ ਦੀ ਕਿਸਾਨ ਪਰੇਡ ਲਈ ਸਹੌਲੀ ਤੋਂ ਸੈਂਕੜੇ ਟਰੈਕਟਰ ਹੋਏ ਦਿੱਲੀ ਰਵਾਨਾ

01/24/2021 6:27:48 PM

ਭਾਦਸੋਂ (ਅਵਤਾਰ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 2 ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ, ਮਜ਼ਦੂਰ ਸਮੇਤ ਹਰੇਕ ਵਰਗ ਸੰਘਰਸ਼ ਕਰ ਰਿਹਾ ਹੈ। ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਐਲਾਨ ਕੀਤੀ ਕਿਸਾਨ ਟਰੈਕਟਰ ਰੈਲੀ ਲਈ ਅੱਜ ਸਹੌਲੀ ਤੋਂ 100 ਦੇ ਕਰੀਬ ਕਿਸਾਨ ਯੂਨੀਅਨ ਰਾਜੇਵਾਲ ਗੁਰੱਪ ਸਮੇਤ ਟਰੈਕਟਰ ਦਿੱਲੀ ਲਈ ਰਵਾਨਾ ਕੀਤੇ ਗਏ ਜਿਸਦੀ ਅਗਵਾਈ ਗੁਰਜੰਟ ਸਿੰਘ ਸਹੌਲੀ ਸੀਨੀਅਰ ਆਗੂ, ਨੇਕ ਸਿੰਘ ਸਹੌਲੀ ਕਿਸਾਨ ਆਗੂ, ਬਿੱਕਰ ਸਿੰਘ ਸਰਪੰਚ ਸਹੌਲੀ, ਨੰਬਰਦਾਰ ਜੋਗਿੰਦਰ ਸਿੰਘ ਨੇ ਕੀਤੀ।

ਇਹ ਵੀ ਪੜ੍ਹੋ : ਟਰੈਕਟਰ ਪਰੇਡ ਨੂੰ ਲੈ ਕੇ ਕੀ ਹੈ ਕਿਸਾਨਾਂ ਦਾ ਮਾਸਟਰ ਪਲਾਨ, ਗੁਰਨਾਮ ਚਢੂਨੀ ਨੇ ਆਖੀਆਂ ਵੱਡੀਆਂ ਗੱਲਾਂ

ਇਸ ਦੌਰਾਨ ਗੱਲਬਾਤ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦਾ ਨੌਕਰ ਬਣ ਚੁੱਕੇ ਹਨ ਜਿਨ੍ਹਾਂ ਨੇ ਦੇਸ਼ ਨੂੰ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਲਈ ਸਮੁੱਚੇ ਪੰਜਾਬ ਤੋਂ ਟਰੈਕਟਰ ਵੱਡੀ ਗਿਣਤੀ ਵਿਚ ਜਾ ਰਹੇ ਹਨ ਅਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਦਮ ਲੈਣਗੇ । ਇਸ ਦੌਰਾਨ ਇਕ ਛੌਟੀ ਬੱਚੀ ਕੋਹਿਨੂਰ ਕੌਰ ਸਿੱਧੂ ਨੇ ਵੀ ਰੈਲੀ ਲਈ ਜਾਣ ਦੀ ਤਿਆਰੀ ਖਿੱਚੀ । ਇਸ ਮੌਕੇ ਬੇਅੰਤ ਸਿੰਘ, ਗੁਰਦੀਪ ਸਿੰਘ, ਮਹਿੰਦਰ ਸਿੰਘ, ਜੋਤਸੰਗਤ ਸਿੰਘ ਖੱਟੜਾ ਮੇਜਰ ਸਿੰਘ, ਦਵਿੰਦਰ ਸਿੰਘ ਖੱਟੜਾ, ਪਲਵਿੰਦਰ ਸਿੰਘ, ਚੰਦ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ ।

ਇਹ ਵੀ ਪੜ੍ਹੋ : ਪਟਿਆਲਾ 'ਚ ਚੱਲ ਰਹੀ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਕਿਸਾਨਾਂ ਨੇ ਰੁਕਵਾਈ, ਪਿਆ ਭੜਥੂ

Gurminder Singh

This news is Content Editor Gurminder Singh