''ਕਿਸਾਨ ਮੇਲੇ'' ''ਚ ਤੂੰਬੀ ਵੇਚਣ ਵਾਲਾ ਬਣਿਆ ਖਿੱਚ ਦਾ ਕੇਂਦਰ (ਵੀਡੀਓ)

Monday, Sep 23, 2019 - 09:28 AM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ 'ਕਿਸਾਨ ਮੇਲੇ' ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋ ਚੁੱਕੀ ਹੈ। ਇਸ ਮੇਲੇ 'ਚ ਤੂੰਬੀ ਵੇਚਣ ਵਾਲਾ ਇਕ ਸ਼ਖਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸੋਹਣ ਸੁਰੀਲਾ ਬੀਤੇ ਕਈ ਸਾਲਾਂ ਤੋਂ ਤੂੰਬੀ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਇਕ ਸਾਜ਼, ਜਿਸ ਨੂੰ ਹੁਣ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ, ਉਸ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਹੈ।

ਸੋਹਣ ਸੁਰੀਲਾ ਦਾ ਕਹਿਣਾ ਹੈ ਕਿ ਉਹ ਤੂੰਬੀ ਵੇਚਣ ਦਾ ਕੰਮ ਸਿਰਫ ਆਪਣੇ ਰੋਜ਼ਗਾਰ ਲਈ ਨਹੀਂ ਕਰਦਾ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਵੀ ਕਰਦਾ ਹੈ। ਦੱਸ ਦੇਈਏ ਕਿ ਸਾਡੇ ਸੱਭਿਆਚਾਰ 'ਚ ਲੋਕ ਗੀਤਾਂ ਦਾ ਮੁੱਖ ਸਾਜ਼ ਰਹੀ ਤੂੰਬੀ ਹੁਣ ਲੋਕ ਭੁੱਲਦੇ ਜਾ ਰਹੇ ਹਨ ਪਰ ਸੋਹਣ ਵਰਗੇ ਕੁਝ ਅਜਿਹੇ ਲੋਕ ਵੀ ਹਨ, ਜੋ ਅੱਜ ਵੀ ਇਨ੍ਹਾਂ ਸਾਜ਼ਾਂ ਦੀਆਂ ਧੁਨਾਂ ਨੂੰ ਜਿਊਂਦਾ ਰੱਖਣ ਲਈ ਜੱਦੋ-ਜਹਿਦ ਕਰ ਰਹੇ ਹਨ।

Babita

This news is Content Editor Babita