ਕਿਸਾਨੀ ਰੰਗ ''ਚ ਰੰਗਿਆ ਵਿਆਹ, ਹੱਥਾਂ ''ਤੇ ਕਿਸਾਨ ਏਕਤਾ ਜ਼ਿੰਦਾਬਾਦ ਦੀ ਮਹਿੰਦੀ ਲਗਾ ਘੋੜੀ ਚੜ੍ਹਿਆ ਲਾੜਾ

12/12/2020 6:06:20 PM

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਹੁਣ ਤੱਕ ਤੁਸੀਂ ਇਹ ਤਾਂ ਸੁਣਿਆ ਦੇਖਿਆ ਹੋਵੇਗਾ ਕਿ ਵਿਆਹ ਮੌਕੇ ਹੱਥਾਂ ਤੇ ਮਹਿੰਦੀ ਆਪਣੇ ਸਭ ਤੋਂ ਵਧ ਪਿਆਰੇ ਦੇ ਨਾਮ ਦੀ ਲਾਈ ਜਾਂਦੀ ਹੈ।ਪਰ ਇਸ ਨੌਜਵਾਨ ਨੇ ਜਿਸ ਨਾਮ ਦੀ ਮਹਿੰਦੀ ਹੱਥਾਂ ਤੇ ਲਾਈ ਉਸਨੇ ਦਸ ਦਿੱਤਾ ਕਿ ਪੰਜਾਬ ਦੇ ਨੌਜਵਾਨ ਦਾ ਦਿੱਲੀ 'ਚ ਸੰਘਰਸ਼ ਤੇ ਬੈਠੇ ਕਿਸਾਨਾਂ ਨਾਲ ਕਿੰਨਾਂ ਪਿਆਰ ਅਤੇ ਸਾਂਝ ਹੈ। ਦਿੱਲੀ 'ਚ ਖੇਤੀ ਕਾਨੂੰਨਾਂ ਨੂੰ ਲੈ ਸੰਘਰਸ਼ ਲਗਾਤਾਰ ਜਾਰੀ ਹੈ, ਪੰਜਾਬ ਦਾ ਹਰ ਵਰਗ ਇਸ ਸੰਘਰਸ਼ ਨੂੰ ਸਾਥ ਦੇ ਰਿਹਾ। ਪੰਜਾਬ ਦੇ ਵਿਆਹਾਂ 'ਚ ਵੀ ਹੁਣ ਸੰਘਰਸ਼ ਦਾ ਰੰਗ ਨਜ਼ਰ ਆਉਣ ਲੱਗਾ ਹੈ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ 'ਚ ਰੰਗਿਆ ਇਹ ਵਿਆਹ, ਵੇਖ ਤੁਸੀਂ ਵੀ ਕਰੋਗੇ ਵਾਹ-ਵਾਹ 

ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਬਰੀਵਾਲਾ ਦੇ ਕਿਸਾਨ ਸੰਦੀਪ ਸਿੰਘ ਨੇ ਜਿਥੇ ਵਿਆਹ ਮੌਕੇ ਕਿਸਾਨੀ ਝੰਡੇ ਲਾ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਉੱਥੇ ਹੀ ਸੰਦੀਪ ਨੇ ਹੱਥਾਂ ਤੇ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਮਹਿੰਦੀ ਲਾਈ ਅਤੇ ਹੱਥਾਂ ਤੇ ਲਿਖਿਆ ਕਿਸਾਨ ਏਕਤਾ ਜ਼ਿੰਦਾਬਾਦ।ਸੰਦੀਪ ਨੇ ਕਿਹਾ ਕਿ ਖੇਤੀ ਕਾਨੂੰਨ ਵਿਰੁੱਧ ਹਰ ਵਰਗ 'ਚ ਰੋਸ ਹੈ। ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਚਾਹੀਦੇ ਅਤੇ ਉਸਨੇ ਨੌਜਵਾਨਾਂ ਨੂੰ ਵਧ ਤੋਂ ਵਧ ਦਿਲੀ ਪਹੁੰਚਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਹਮਾਇਤ 'ਚ ਗਏ ਮੁਨੀਮ ਦੀ ਦਿੱਲੀ ਵਿਖੇ ਮੌਤ

ਇਹ ਵੀ ਪੜ੍ਹੋ: ਖੁਸ਼ੀਆਂ ਵਾਲੇ ਘਰ 'ਚ ਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਦੀ ਸੜਕ ਹਾਦਸੇ 'ਚ ਮੌਤ

ਨੋਟਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੇ ਇਸ ਅੰਦਾਜ਼ ਸਬੰਧੀ ਕੀ ਹੈ ਤੁਹਾਡੀ ਰਾਏ

Shyna

This news is Content Editor Shyna