''ਕਿਰਨ ਖੇਰ'' ਦੇ ਰੋਡ ਸ਼ੋਅ ''ਚ ਹੰਗਾਮਾ, ਜੰਮ ਕੇ ਹੋਈ ਨਾਅਰੇਬਾਜ਼ੀ

04/25/2019 11:51:34 AM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਰੋਡ ਸ਼ੋਅ 'ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪੁਲਸ ਨੇ ਨੌਜਵਾਨ ਭਾਜਪਾ ਕਾਰਕੁੰਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ। ਜਾਣਕਾਰੀ ਮੁਤਾਬਕ ਕਿਰਨ ਖੇਰ ਵਲੋਂ ਅੱਜ ਨਾਮਜ਼ਦਗੀ ਭਰੀ ਜਾਣੀ ਹੈ, ਜਿਸ ਤੋਂ ਪਹਿਲਾਂ ਉਹ ਰੋਡ ਸ਼ੋਅ ਕਰ ਰਹੇ ਹਨ।

ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਕਈ ਨੌਜਵਾਨ ਭਾਜਪਾ ਕਾਰਕੁੰਨ ਬਿਨਾਂ ਹੈਲਮੈੱਟ ਦੇ ਅਤੇ ਟ੍ਰਿਪੱਲੀ ਮਾਰ ਕੇ ਵਾਹਨ ਚਲਾ ਰਹੇ ਸਨ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਦੇ ਚਲਾਨ ਕੱਟ ਦਿੱਤੇ। ਪੁਲਸ ਦੀ ਇਸ ਕਾਰਵਾਈ ਖਿਲਾਫ ਭਾਜਪਾ ਕਾਰਕੁੰਨਾਂ ਨੇ ਹੰਗਾਮਾ ਕਰ ਦਿੱਤਾ ਅਤੇ ਸੜਕ 'ਤੇ ਹੀ ਪੁਲਸ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 
 

Babita

This news is Content Editor Babita