ਚੰਡੀਗੜ੍ਹ : ''ਕਿਰਨ ਖੇਰ'' ਅੱਜ ਭਰੇਗੀ ਨਾਮਜ਼ਦਗੀ, ਕੱਢਿਆ ਜਾਵੇਗਾ ਰੋਡ ਸ਼ੋਅ

04/25/2019 11:03:15 AM

ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਵਲੋਂ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਿਰਨ ਖੇਰ ਵਲੋਂ ਰੋਡ ਸ਼ੋਅ ਕੱਢਿਆ ਜਾਵੇਗਾ। ਇਸ ਰੋਡ ਸ਼ੋਅ ਦੇ ਬਹਾਨੇ ਕਿਰਨ ਖੇਰ ਵਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਰੋਡ ਸ਼ੋਅ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਉੱਤਰਾਖੰਡ ਦੇ ਮੁੱਖ ਮੰਤਰ ਤ੍ਰਿਵਿੰਦਰ ਸਿੰਘ ਰਾਵਤ ਵੀ ਸ਼ਾਮਲ ਰਹਿਣਗੇ।  ਦੱਸ ਦੇਈਏ ਕਿ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਵਲੋਂ 26 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ 29 ਅਪ੍ਰੈਲ ਨੂੰ ਆਪਣੀ ਨਾਮਜ਼ਦਗੀ ਭਰਨਗੇ। ਨਾਮਜ਼ਦਗੀ ਤੋਂ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਵੀ ਵੱਡਾ ਰੋਡ ਸ਼ੋਅ ਕਰਨ ਦੀ ਤਿਆਰੀ 'ਚ ਹੈ, ਜਿਸ ਦੇ ਲਈ ਪਾਰਟੀ ਆਗੂ ਤਿਆਰੀਆਂ 'ਚ ਜੁੱਟੇ ਹੋਏ ਹਨ। 

Babita

This news is Content Editor Babita