ਜਾਣੋਂ ਕੀ ਹੈ ਕਾਰ ਦੀ ਡਿੱਕੀ ਵਿਚੋਂ 5 ਬੱਚੇ ਮਿਲਣ ਬਾਰੇ ਖਬਰ ਦੀ ਅਸਲ ਸੱਚਾਈ

08/15/2019 11:15:32 PM

ਜਲੰਧਰ (ਵੈਬ ਡੈਸਕ)- ਸ਼ੋਸਲ ਮੀਡੀਆ ਉਤੇ ਲਗਾਤਾਰ ਕੁਝ ਵੀਡੀਓਜ਼ ਨਾਲ ਇਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਇਕ ਕਾਰ ਫੜ੍ਹੀ ਗਈ ਹੈ ਜਿਸ ਦੀ ਡਿੱਕੀ 'ਚ 4-5 ਬੱਚੇ ਹਨ। ਇਹ ਮੈਸੇਜ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਅੰਦਰ ਦਹਿਸ਼ਤ ਤੇਜ਼ੀ ਨਾਲ ਫੈਲ ਰਹੀ ਸੀ। ਇਸ ਮਾਮਲੇ ਦੀ ਜਦ ਅਸਲ ਸੱਚਾਈ ਜਗ ਬਾਣੀ ਵਲੋਂ ਜਾਣਨ ਦੀ ਕੋਸ਼ੀਸ਼ ਕੀਤੀ ਗਈ ਤਾਂ ਜੋ ਸੱਚਾਈ ਸਹਾਮਣੇ ਆਈ ਉਹ ਹੈਰਾਨ ਕਰ ਦੇਣ ਵਾਲੀ ਸੀ। ਦਰਅਸਲ ਇਹ ਵੀਡੀਓਜ਼ ਤੇ ਮੈਸਜ ਕੁਝ ਹੱਦ ਤਕ ਸਹੀ ਹਨ।

ਇਹ ਵੀਡੀਓ ਕੁਰੂਕਸ਼ੇਤਰ (ਹਰਿਆਣਾ) ਦੇ ਇਲਾਕੇ ਲਾਡਵਾ ਦੀ ਹੈ। ਜਿਥੇ ਬੱਚੇ ਅਗਵਾ ਹੋਣ ਦੀ ਘਟਨਾ ਤੋਂ ਖੌਫਜਦਾ ਕੁਝ ਲੋਕਾਂ ਨੇ ਬੀਤੀ ਦਿਨੀਂ ਇਕ ਕਾਰ ਜੋ ਕਿ ਕੁਰੂਕਸ਼ੇਤਰ ਵੱਲ ਜਾ ਰਹੀ ਸੀ ਦੀ ਡਿੱਕੀ 'ਚ ਕੁਝ ਬੱਚੇ ਬੈਠੇ ਦੇਖੇ। ਕਾਰ ਦੀ ਢਿੱਕੀ ਕੁਝ ਖੁਲੀ ਹੋਈ ਸੀ, ਜਿਸ ਨੂੰ ਚੁੰਨੀ ਨਾਲ ਖਿੜਕੀ ਦੇ ਨਾਲ ਬੰਨਿਆ ਹੋਈਆ ਸੀ। ਲੋਕਾਂ ਨੇ ਬੱਚੇ ਡਿੱਕੀ 'ਚ ਬੈਠੇ ਦੇਖ ਇਹ ਸਮਝ ਲਿਆ ਕਿ ਬੱਚਾ ਚੋਰ ਗਿਰੋਹ ਇਸ ਕਾਰ 'ਚ ਸਵਾਰ ਹੈ, ਜੋ ਬੱਚਿਆਂ ਨੂੰ ਅਗਵਾ ਕਰ ਕੇ ਲੈ ਜਾ ਰਿਹਾ ਹੈ। ਜਿਸ ਕਾਰਨ ਕੁਝ ਮੋਟਰਸਾਈਕਲ ਸਵਾਰਾਂ ਵਲੋਂ ਕਾਰ ਦਾ ਪਿੱਛਾ ਕੀਤਾ ਗਿਆ ਤੇ ਆਖਰ ਇਕ ਪੈਟਰੋਲ ਪੰਪ ਨੇੜੇ ਕਾਰ ਰੋਕ ਲਈ ਗਈ। ਕਾਰ 'ਚ 2 ਵਿਅਕਤੀ ਤੇ 3 ਔਰਤਾਂ ਸਣੇ 5 ਬੱਚੇ ਸਨ। ਲੋਕਾਂ ਵਲੋਂ ਕਾਰ ਸਵਾਰਾਂ ਨਾਲ ਧੱਕਾ-ਮੁੱਕੀ ਕੀਤੀ ਗਈ, ਉਨ੍ਹਾਂ ਤੋਂ ਬੱਚੇ ਖੋਹਣ ਦੀ ਕੋਸ਼ੀਸ਼ ਵੀ ਕੀਤੀ।

ਇਸ ਦੌਰਾਨ ਕੁਝ ਲੋਕਾਂ ਨੇ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ। ਇਸ ਦੌਰਾਨ ਮੌਕੇ ਉਤੇ ਪੁਲਸ ਪਹੁੰਚੀ ਪਰ ਪੁਲਸ ਜਾਂਚ ਵਿਚ ਜੋ ਤੱਥ ਸਾਹਮਣੇ ਆਏ ਉਹ ਕਾਰ ਸਵਾਰਾਂ ਦਾ ਵਿਰੋਧ ਕਰਨ ਵਾਲੀਆਂ ਲਈ ਕਾਫੀ ਨਮੋਸ਼ੀ ਭਰੇ ਸਨ। ਪੁਲਸ ਜਾਂਚ 'ਚ ਪਤਾ ਲੱਗਾ ਕਿ ਸਿਰਸਾ ਵਾਸੀ ਸੁਰਿੰਦਰ ਕੁਮਾਰ ਆਪਣੇ ਪਰਿਵਾਰ ਨਾਲ ਆਪਣੇ ਪਿਤਾ ਦੀਆਂ ਅਸਥੀਆਂ (ਫੁੱਲ) ਲੈ ਕੇ ਹਰਿਦੁਆਰ ਗਏ ਸਨ। ਘਰ 'ਚ ਮਾਤਮ ਦਾ ਮਾਹੌਲ ਸੀ। ਹਰਿਦੁਆਰ ਜਾਂਦੇ ਸਮੇਂ ਘਰ 'ਚ ਪਿੱਛੋਂ ਬੱਚੇ ਇਕੱਲੇ ਰਹਿ ਜਾਂਦੇ ਤਾਂ ਇਸ ਕਾਰਨ ਪਰਿਵਾਰ ਉਨ੍ਹਾਂ ਨੂੰ ਵੀ ਨਾਲ ਲੈ ਗਿਆ। ਕਾਰ 'ਚ ਜਗ੍ਹਾ ਦੀ ਘਾਟ ਸੀ, ਜਿਸ ਕਾਰਨ 3 ਬੱਚੇ ਕਾਰ ਦੀ ਡਿੱਕੀ 'ਚ ਬੈਠ ਗਏ। ਡਿੱਕੀ ਨੂੰ ਚੁੰਨੀ ਨਾਲ ਬੰਨ ਦਿੱਤਾ ਗਿਆ ਤਾਂ ਜੋ ਬੱਚੇ ਬਾਹਰ ਨਾ ਡਿੱਗ ਪੈਣ। ਪਰਿਵਾਰ ਜਦ ਹਰਿਦੁਆਰ ਤੋਂ ਵਾਪਸ ਆ ਰਿਹਾ ਸੀ ਤਾਂ ਇਹ ਸਭ ਵਾਪਰ ਗਿਆ।ਜਾਂਚ ਤੋਂ ਬਾਅਦ ਹਰਿਆਣਾ ਪੁਲਸ ਵਲੋਂ ਕਾਰ ਸਵਾਰਾਂ ਨੂੰ ਛੱਡ ਦਿੱਤਾ ਗਿਆ ਹੈ।

Arun chopra

This news is Content Editor Arun chopra