ਖੁਸ਼ਪ੍ਰੀਤ ਨੇ ਤਾਈਕਵਾਂਡੋ ''ਚ ਗੋਲਡ ਮੈਡਲ ਜਿੱਤਿਆ

11/09/2017 2:53:28 AM

ਬੱਧਨੀ ਕਲਾਂ (ਬੱਲ)— ਬੀਤੇ ਦਿਨੀਂ ਸੀ. ਬੀ. ਐੱਸ. ਈ. ਦੇ ਤਾਈਕਵਾਂਡੋ ਮੁਕਾਬਲੇ 'ਚ ਦਿੱਲੀ ਪਬਲਿਕ ਸਕੂਲ ਕਲਿੰਗਾ, ਭੁਵਨੇਸ਼ਵਰ (ਓਡਿਸ਼ਾ) ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਕਈ ਸੂਬਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਅੰਡਰ-14 ਸਾਲ 'ਚੋਂ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਗੋਲਡ ਮੈਡਲ ਹਾਸਲ ਕਰ ਕੇ ਆਪਣੇ ਸਕੂਲ ਦਾ ਹੀ ਨਹੀਂ ਸਗੋਂ ਸਟੇਟ ਦਾ ਵੀ  ਨਾਂ ਰੌਸ਼ਨ ਕੀਤਾ ਹੈ। ਸਾਰੇ ਪੰਜਾਬ 'ਚੋਂ ਇਕਲੌਤੀ ਖੁਸ਼ਪ੍ਰੀਤ ਕੌਰ ਨੇ ਹੀ ਗੋਲਡ ਮੈਡਲ ਪ੍ਰਾਪਤ ਕੀਤਾ ਹੈ।  ਉਸ ਦੀ ਇਸ ਜਿੱਤ ਸਦਕਾ ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਅਤੇ ਵਾਈਸ ਚੇਅਰਪਰਸਨ ਮੈਡਮ ਸੁੰਦਰਜੀਤ ਕੌਰ ਨੇ ਖੁਸ਼ਪ੍ਰੀਤ ਕੌਰ, ਉਨ੍ਹਾਂ ਦੇ ਪਿਤਾ ਅਤੇ ਮੋਗਾ ਤਾਈਕਵਾਂਡੋ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜਗਸੀਰ ਸਿੰਘ (ਵਿੱਕੀ) ਅਤੇ ਤਾਈਕਵਾਂਡੋ ਕੋਚ ਆਕਾਸ਼ ਕੁਮਾਰ ਨੂੰ ਵਧਾਈ ਦਿੱਤੀ। ਇਸ ਸ਼ਾਨਦਾਰ ਜਿੱਤ ਸਦਕਾ ਸਕੂਲ 'ਚ ਜਸ਼ਨ ਦਾ ਮਾਹੌਲ ਬਣਿਆ ਰਿਹਾ।