ਖੰਨਾ ਪੁਲਸ ਵਲੋਂ ਹਜ਼ਾਰਾਂ ਨਸ਼ੇ ਦੀਆਂ ਗੋਲੀਆਂ-ਕੈਪਸੂਲਾਂ ਸਮੇਤ 2 ਕਾਬੂ

11/15/2018 1:20:53 PM

ਖੰਨਾ (ਬਿਪਨ) : ਖੰਨਾ ਪੁਲਸ ਨੇ ਵੀਰਵਾਰ ਨੂੰ 29 ਹਜ਼ਾਰ, 400 ਨਸ਼ੀਲੀਆਂ ਗੋਲੀਆਂ ਅਤੇ 3 ਹਜ਼ਾਰ ਨਸ਼ੀਲੇ ਕੈਪਸੂਲਾਂ ਸਮੇਤ 2 ਲੋਕਾਂ ਨੂੰ ਕਾਬੂ ਕੀਤਾ ਹੈ। ਖੰਨਾ ਪੁਲਸ ਦੇ ਐੱਸ. ਪੀ. ਬਲਵਿੰਦਰ ਸਿੰਘ ਭਿੱਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਚ. ਓ. ਗੁਰਮੇਲ ਸਿੰਘ ਸਦਰ ਸਮੇਤ ਪੁਲਸ ਪਾਰਟੀ ਵਲੋਂ ਪ੍ਰਿਸਟੀਨ ਮਾਲ ਕੋਲ ਨਾਕੇਬੰਦੀ ਦੌਰਾਨ ਅਣਪਛਾਤੇ ਵਿਅਕਤੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 26 ਹਜ਼ਾਰ 400 ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਹੋਈਆ। ਉਕਤ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਸਾਹਨੇਵਾਲ ਵਜੋਂ ਹੋਈ ਹੈ। ਫਿਲਹਾਲ ਕਾਬੂ ਕੀਤੇ ਵਿਅਕਤੀ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਦੂਜੇ ਮਾਮਲੇ 'ਚ ਕੋਟ ਚੌਂਕੀ ਇੰਚਾਰਜ ਮਲਕੀਤ ਸਿੰਘ ਵਲੋਂ ਟੀ-ਪੁਆਇੰਟ ਗਗੜ ਮਾਜਰਾ 'ਤੇ ਨਾਕੇਬੰਦੀ ਕੀਤੀ ਹੋਈ ਸੀ। ਸਰਵਿਸ ਰੋਡ 'ਤੇ ਇੱਕ ਵਿਅਕਤੀ ਜਦੋਂ ਪੈਦਲ ਜਾ ਰਿਹਾ ਸੀ ਤਾਂ ਸ਼ੱਕ ਦੇ ਆਧਾਰ 'ਤੇ ਉਸ ਦੀ ਚੈਕਿੰਗ ਕੀਤੀ ਗਈ। ਉਸ ਕੋਲੋਂ ਵੀ 6 ਹਜ਼ਾਰ, 600 ਨਸ਼ੀਲੇ ਕੈਪਸੂਲ ਅਤੇ 3,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਕਤ ਦੀ ਪਛਾਣ ਗੌਤਮ ਵਾਸੀ ਕਰਤਾਰਪੁਰ ਵਜੋਂ ਹੋਈ ਹੈ ਅਤੇ ਪੁਲਸ ਨੇ ਉਸ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Babita

This news is Content Editor Babita