4 ਲੋੜਵੰਦ ਲਡ਼ਕੀਆਂ ਦੇ ਵਿਆਹ ਕਰਵਾਏ

04/22/2019 4:43:17 AM

ਖੰਨਾ (ਸੂਦ)-ਸਮਾਜ ’ਚ ਲਡ਼ਕੀਆਂ ਦਾ ਆਦਰ ਸਤਿਕਾਰ ਕਰਨ ਦਾ ਸੁਨੇਹਾ ਦਿੰਦੇ ਹੋਏ ਅੱਜ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਿਤੀ ਦੇ ਮੈਂਬਰਾਂ ਨੇ ਪ੍ਰਧਾਨ ਰਾਹੁਲ ਬੈਕਟਰ ਰਿੱਕੀ ਤੇ ਚੇਅਰਮੈਨ ਅਨੀਸ਼ ਬੈਕਟਰ ਦੀ ਅਗਵਾਈ ’ਚ ਸਥਾਨਕ ਸ਼ਹਿਰ ਦੀ ਹਿੰਦੂ ਧਰਮਸ਼ਾਲਾ ਵਿਖੇ 4 ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਕਰਵਾਏ। ਇਸ ਮੌਕੇ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਿਤੀ ਦੇ ਮੈਂਬਰਾਂ ਵਲੋਂ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਵਾਮੀ ਵਿਦਿਆਗਿਰੀ ਜੀ ਮਹਾਰਾਜ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚ ਕੇ ਨਵ-ਵਿਆਹੇ ਜੋਡ਼ਿਆਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਆਸ਼ੀਰਵਾਦ ਦਿੱਤਾ, ਜਦਕਿ ਸਿਆਸੀ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਹਾਜ਼ਰੀ ਲਵਾਈ। ਇਸ ਮੌਕੇ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਿਤੀ ਦੇ ਪ੍ਰਧਾਨ ਰਾਹੁਲ ਬੈਕਟਰ ਰਿੱਕੀ ਨੇ ਦੱਸਿਆ ਕਿ ਕਈ ਲੋਕ ਲਡ਼ਕੀ ਦੇ ਜਨਮ ਤੋਂ ਪਹਿਲਾਂ ਉਸਨੂੰ ਕੁੱਖ ’ਚ ਹੀ ਮਾਰ ਦਿੰਦੇ ਹਨ, ਜਿਸ ਕਰ ਕੇ ਸਮਾਜ ’ਚ ਲਡ਼ਕੀਆਂ ਨੂੰ ਅਹਿਮ ਸਥਾਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਉਨ੍ਹਾਂ ਦੀ ਸਮਿਤੀ ਵਲੋਂ 4 ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਕਰਵਾਏ ਗਏ ਹਨ, ਜਿਸ ’ਚ ਲਡ਼ਕੀਆਂ ਨੂੰ ਵੱਡੀ ਅਲਮਾਰੀ, ਬੈੱਡ, ਸੂਟ, ਗੱਦੇ, ਭਾਂਡੇ, ਪਰਸ, ਕੁਰਸੀਆਂ, ਮੇਜ ਸਮੇੇਤ ਹੋਰ ਲੋਡ਼ੀਂਦਾ ਸਾਮਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ਼੍ਰੀ ਦੁਰਗਾ ਮਾਤਾ ਪ੍ਰਚਾਰ ਸਮਿਤੀ ਦੇ ਮੈਂਬਰਾਂ ਵਲੋਂ ਪੂਰੀ ਤਨਦੇਹੀ ਨਾਲ ਲਡ਼ਕਿਆਂ ਨਾਲ ਆਈਆਂ ਬਰਾਤਾਂ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਬਲਵੀਰ ਚੰਦ ਤਿਵਾਡ਼ੀ, ਅਵਤਾਰ ਸਿੰਘ ਮਠਾਡ਼ੂ, ਅਮਰ ਸ਼ਰਮਾ, ਜਵਾਹਰ ਲਾਲ ਕਪਿਲਾ, ਮਨੋਜ ਬਾਂਸਲ, ਪੰਡਤ ਵਰੁਣ ਸ਼ਰਮਾ, ਸੰਜੂ ਬਾਂਸਲ, ਇਸ਼ਾਨ ਬੈਕਟਰ, ਪੰਡਤ ਕ੍ਰਿਪਾ ਸ਼ੰਕਰ, ਅਨੀਸ਼ ਬੈਕਟਰ, ਸੰਦੀਪ ਕੁਮਾਰ, ਹਾਰਦਿਕ ਗੋਇਲ , ਅਨੂਪ ਬੈਕਟਰ, ਅਮਿਤ ਸੇਠੀ, ਅਨਿਲ ਭਨੋਟ, ਅਮਰ ਸ਼ਰਮਾ, ਅੰਸ਼ੂਲ ਗੋਇਲ, ਜਸਮੀਤ ਬਖਸ਼ੀ, ਸਤੀਸ਼ ਕਸ਼ਯਪ, ਮੋਹਨ ਸਿੰਘ, ਸੱਤਾ, ਮੇਸ਼ੀ ਚੌਧਰੀ, ਪੰਕਜ ਗੌਤਮ, ਦਲਜੀਤ ਸਿੰਘ ਝੱਜ, ਕ੍ਰਿਸ਼ਨ ਆਨੰਦ, ਮੋਹਿਤ ਸ਼ਰਮਾ, ਕੇਤਨ, ਚੀਨੂੰ ਸ਼ਰਮਾ, ਕ੍ਰਿਸ਼ਨ ਵਿਨਾਇਕ, ਮਨੋਜ ਗੋਇਲ (ਸੀ. ਏ.), ਐੱਸ. ਪੀ. ਸ਼ੁਕਲਾ, ਸਤਵਿੰਦਰ ਪਾਲ ਸਿੰਘ ਰਾਡ਼ੇ ਵਾਲਾ, ਮਨੋਜ ਬਾਂਸਲ, ਰਣਜੀਤ ਸਿੰਘ (ਪੀ. ਏ.) ਆਦਿ ਹਾਜ਼ਰ ਸਨ।