ਰਾਜੀਵ ਬੱਬਰ ਸ਼ਿਵ ਸੈਨਾ ਪੰਜਾਬ ਦੇ ਸੂੁਬਾ ਮੀਤ ਪ੍ਰਧਾਨ ਨਿਯੁਕਤ

04/22/2019 4:42:45 AM

ਖੰਨਾ (ਸੁਖਵਿੰਦਰ ਕੌਰ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਹਿੰਦੂ ਸਮਾਜ ਨੂੰ ਸਿਰਫ਼ ਵੋਟ ਬੈਂਕ ਤੱਕ ਹੀ ਸੀਮਤ ਰੱਖਿਆ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਹਿੰਦੂ ਸਮਾਜ ਦੇ ਹੱਕਾਂ ਵੱਲ ਧਿਆਨ ਨਾ ਦੇ ਕੇ ਸਰਕਾਰਾਂ ਵਲੋਂ ਹਿੰਦੂਆਂ ਨੂੰ ਅਣ-ਦੇਖਿਆ ਹੀ ਕੀਤਾ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਹਿੰਦੂ ਸਮਾਜ ਸ਼ਿਵ ਸੈਨਾ ਪੰਜਾਬ ਦੀ ਅਗਵਾਈ ’ਚ ਆਪਣਾ ਹੱਕ ਲੈ ਕੇ ਰਹੇਗਾ। ਘਨੌਲੀ ਨੇ ਕਿਹਾ ਕਿ ਜ਼ੇਲਾਂ ’ਚ ਬੰਦ ਖਾਲਿਸਤਾਨੀ ਅੱਤਵਾਦੀਆਂ ਨੂੰ ਫ਼ਾਂਸੀ ਦਿਵਾਉਣ ਲਈ ਸ਼ਿਵ ਸੈਨਾ ਪੰਜਾਬ ਵਲੋਂ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਮਾਰਚ ਕੀਤਾ ਜਾਵੇਗਾ ਅਤੇ ਇਸ ਦੇ ਲਈ ਬਠਿੰਡਾ ’ਚ ਪੰਜਾਬ ਪੱਧਰ ਦੀ ਮੀਟਿੰਗ ਰੱਖੀ ਜਾ ਰਹੀ ਹੈ। ਉਕਤ ਮੀਟਿੰਗ ’ਚ ਜ਼ੇਲਾਂ ਅੰਦਰ ਬੰਦ ਖਾਲਿਸਤਾਨੀ ਅੱਤਵਾਦੀਆਂ ਨੂੰ ਫ਼ਾਂਸੀ ਦਿਵਾਉਣ, ਨੌਜਵਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ, ਪੰਚਾਇਤੀ ਜ਼ਮੀਨ ’ਤੇ ਗਊਸ਼ਾਲਾਵਾਂ ਦੀ ਉਸਾਰੀ ਕਰਵਾਉਣ ਸਮੇਤ ਹੋਰਨ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਰਾਜੀਵ ਬੱਬਰ ਨੂੰ ਸ਼ਿਵ ਸੈਨਾ ਪੰਜਾਬ ਸੂੁਬਾ ਮੀਤ ਪ੍ਰਧਾਨ ਅਤੇ ਗੁਰਿੰਦਰ ਜੱਗੀ ਨੂੰ ਜ਼ਿਲਾ ਪ੍ਰਧਾਨ ਪਟਿਆਲਾ ਨਿਯੁਕਤ ਕੀਤਾ ਗਿਆ। ਇਸ ਸਮੇਂ ਪਾਰਟੀ ਦੇ ਕੌਮੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ਮਹਾਰਾਜ, ਸੂਬਾ ਇੰਚਾਰਜ ਦੀਪਕ ਦਾਨੀਆ, ਪਟਿਆਲਾ ਰੇਂਜ ਪ੍ਰਮੁੱਖ ਆਸ਼ੀਸ਼ ਪੰਡਤ, ਜ਼ਿਲਾ ਮੋਹਾਲੀ ਪ੍ਰਧਾਨ ਰਾਜੇਸ਼ ਮਲਿਕ, ਸੂੁਬਾ ਮੀਤ ਪ੍ਰਧਾਨ ਹਰਪ੍ਰੀਤ ਲਾਲੀ ਫ਼ਤਿਹਗਡ਼੍ਹ ਸਾਹਿਬ, ਸੂੁਬਾਈ ਕਾਰਜਕਾਰਨੀ ਮੈਂਬਰ ਬਬਲਾ ਚੋਪਡ਼ਾ, ਸਮਾਣਾ ਪ੍ਰਧਾਨ ਸੰਦੀਪ ਸੋਨੂੰ, ਵਪਾਰ ਸੈੱਲ ਬਠਿੰਡਾ ਪ੍ਰਧਾਨ ਅੰਕੁਰ ਗਰਗ, ਵਪਾਰ ਸੈੱਲ ਜਨਰਲ ਸਕੱਤਰ ਬਠਿੰਡਾ ਲਲਿਤ ਕੁਮਾਰ ਤੇ ਗੁਲਸ਼ਨ ਬਠਿੰਡਾ ਆਦਿ ਹਾਜ਼ਰ ਸਨ।