ਮਾਮਲਾ ਯੂਥ ਅਕਾਲੀ ਆਗੂ ਦੇ ਕਤਲ ਦਾ

03/26/2019 5:12:20 AM

ਖੰਨਾ (ਸੁਨੀਲ)-ਬੀਤੇ ਦਿਨ ਪਿੰਡ ਸੇਹ ’ਚ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਗੁਰਾ (33) ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਪੁਲਸ ਨੇ ਉਸਦੇ ਭਰਾ ਰਵਿੰਦਰ ਸਿੰਘ ਸੋਨੂ ਦੇ ਬਿਆਨਾਂ ’ਤੇ ਜਸ਼ਨ ਪੁੱਤਰ ਹਰਵਿੰਦਰ ਸਿੰਘ ਗੋਲਿਆ, ਹਰਵਿੰਦਰ ਸਿੰਘ ਗੋਲਿਆ ਪੁੱਤਰ ਕਰਮ ਸਿੰਘ, ਨਿੱਕੂ ਪੁੱਤਰ ਸੱਜਨ ਸਿੰਘ, ਅਮਨਾ ਪੁੱਤਰ ਬਿੰਦਰ, ਬਿੰਦਰ ਪੁੱਤਰ ਨੇਤ ਰਾਮ, ਬਬੂਆ ਪੰਜ ਪੁੱਤਰ ਗੁਰਮੀਤ ਸਿੰਘ, ਵਿੱਕੀ ਪੁੱਤਰ ਗਿਆਨ ਸਿੰਘ , ਜਗਦੀਪ ਸਿੰਘ ਧੂਚੀ ਪੁੱਤਰ ਮੰਗਤ ਸਿੰਘ, ਪਿੰਦੀ ਪੁੱਤਰ ਜਿੱਤ , ਗੁਰਪ੍ਰੀਤ ਸਿੰਘ ਉਰਫ ਪਾਵਾ ਪੁੱਤਰ ਬਲਰਾਮ ਸਿੰਘ, ਹਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਸਿਮਰੂ ਪੁੱਤਰ ਲਖਵੀਰ ਸਿੰਘ, ਜਗਨਿੰਦਰ ਸਿੰਘ ਪੁੱਤਰ ਕਰਮ ਸਿੰਘ ਸਾਰੇ ਵਾਸੀ ਸੇਹ ਅਤੇ ਗੁਰਪ੍ਰੀਤ ਸਿੰਘ ਵਾਸੀ ਗਹਲੇਵਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਕਤਲ ਕੇਸ ’ਚ ਪਿੰਡ ਦੇ ਮਾਹੌਲ ਤੇ ਮ੍ਰਿਤਕ ਦੇ ਪਰਿਵਾਰ ਦੇ ਰੋਹ ਨੂੰ ਵੇਖਦੇ ਹੋਏ ਪੁਲਸ ਵਲੋਂ ਸਖਤ ਸੁਰੱਖਿਆ ਪ੍ਰਬੰਧਾਂ ’ਚ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਸਖਤ ਸੁਰੱਖਿਆ ਪ੍ਰਬੰਧਾਂ ’ਚ ਅੰਤਮ ਸੰਸਕਾਰ ਕੀਤਾ ਗਿਆ। ਵਿਧਾਇਕ ਢਿੱਲੋਂ ਨੇ ਚੁੱਕੇ ਸਵਾਲ , ਕਿਹਾ-ਕਈ ਨਾਂ ਗਲਤ ਲਿਖਵਾਏ ਉਥੇ ਹੀ ਇਸ ਮਾਮਲੇ ’ਚ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੁਲਸ ਵਲੋਂ ਦਰਜ ਕੇਸ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਚੋਣਾਵੀ ਰੰਜਿਸ਼ ਕਾਰਨ ਕਈ ਕਾਂਗਰਸੀਆਂ ਦੇ ਨਾਂ ਗਲਤ ਲਿਖਵਾਏ ਗਏ ਹਨ। ਹਰਜਿੰਦਰ ਸਿੰਘ, ਜਿਸਦੀ ਪਤਨੀ ਨੇ ਚੋਣ ਲਡ਼ੀ ਸੀ, ਉਹ ਤਾਂ ਮੌਕੇ ’ਤੇ ਹੀ ਨਹੀਂ ਸੀ। ਇਸ ਲਈ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਕੇਸ ਦੀ ਦੁਬਾਰਾ ਜਾਂਚ ਦੀ ਮੰਗ ਕੀਤੀ ਜਾਵੇਗੀ ਤਾਂਕਿ ਕਿਸੇ ਨੂੰ ਨਾਜਾਇਜ਼ ਨਾ ਫਸਾਇਆ ਜਾ ਸਕੇ। ਕੀ ਕਹਿਣੈ ਐੱਸ. ਐੱਚ. ਓ. ਦਾ ਇਸ ਸਬੰਧੀ ਸਮਰਾਲੇ ਦੇ ਐੱਸ. ਐੱਚ. ਓ. ਸੁਖਵੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਕਤਲ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਪਡ਼ਤਾਲ ਜਾਰੀ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ । ਛੇਤੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।