ਭੱਟੀਆਂ ’ਚ ਖੂਨ-ਦਾਨ ਕੈਂਪ ਆਯੋਜਤ

03/26/2019 5:11:10 AM

ਖੰਨਾ (ਸੁਖਵਿੰਦਰ ਕੌਰ) - ਅੱਜ ਇੱਥੋਂ ਦੇ ਵਾਰਡ ਨੰਬਰ 28 ਦੇ ਪਿੰਡ ਭੱਟੀਆਂ ਵਿਖੇ ਦੇਸ਼ ਦੇ ਮਹਾਨ ਸੈਨਿਕਾਂ ਦੀ ਸ਼ਹਾਦਤ ਨੂੰ ਸਮਰਪਤ ਇੰਡੀਅਨ ਐਮਰਜੈਂਸੀ ਬਲੱਡ ਡੋਨਰਜ਼ ਐਸੋਸੀਏਸ਼ਨ ਖੰਨਾ ਵਲੋਂ ਨਿਊ ਏਜ ਵੈੱਲਫੇਅਰ ਕਲੱਬ ਖੰਨਾ ਦੇ ਸਹਿਯੋਗ ਨਾਲ ਪਬਲਿਕ ਸਕੂਲ ’ਚ ਵਿਸ਼ਾਲ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਿਵਲ ਹਸਪਤਾਲ ਲੁਧਿਆਣਾ ਦੇ ਬਲੱਡ ਬੈਂਕ ਦੇ ਡਾਕਟਰਾਂ ਅਤੇ ਸਹਿਯੋਗੀ ਸਟਾਫ ਵਲੋਂ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦੌਰਾਨ ਕਰੀਬ 36 ਵਿਅਕਤੀਆਂ ਵਲੋਂ ਖੂਨ-ਦਾਨ ਕੀਤਾ ਗਿਆ। ਇਸ ਮੌਕੇ ਰਾਜੇਸ਼ ਸ਼ਰਮਾ ਸੰਸਥਾਪਕ ਇੰਡੀਅਨ ਐਮਰਜੈਂਸੀ ਬਲੱਡ ਡੋਨਰ ਐਸੋਸੀਏਸ਼ਨ, ਓਮ ਪ੍ਰਕਾਸ਼ ਘਈ ਚੇਅਰਮੈਨ, ਛਿੰਦਰ ਪਾਲ ਪ੍ਰਧਾਨ, ਵਿਜੇ ਸ਼ਰਮਾ ਕੈਸ਼ੀਅਰ, ਸੁਖਵਿੰਦਰ ਸਿੰਘ ਜਨਰਲ ਸਕੱਤਰ, ਜਸਵੀਰ ਸਿੰਘ, ਭਗਤ ਸਿੰਘ, ਅਵਤਾਰ ਸਿੰਘ, ਲਲਿਤ ਸ਼ਰਮਾ, ਕਮਲ ਸ਼ਰਮਾ, ਦਿਲਬਾਗ ਸਿੰਘ, ਗੌਰਵ ਸਿੰਘ, ਜਸਕਰਨ ਸਿੰਘ, ਗੌਰਵ ਘਈ, ਮਨੀ ਮਹਿਤਾ, ਰਾਹੁਲ ਗਰਗ ਬਾਵਾ, ਕਰਮਪਾਲ ਕੰਮਾ, ਧੀਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਸੰਦੀਪ ਸਿੰਘ ਪ੍ਰਧਾਨ ਨਿਊ ਏਜ ਵੈੱਲਫੇਅਰ ਕਲੱਬ, ਪ੍ਰਿੰਸੀਪਲ ਜਤਿੰਦਰ ਭਾਟੀਆ ਪਬਲਿਕ ਸਕੂਲ ਭੱਟੀਆਂ ਅਤੇ ਹੋਰ ਦਾਨੀ ਸਹਿਯੋਗੀ ਸੱਜਣ ਹਾਜ਼ਰ ਸਨ।