ਫ਼ਰਜ਼ੀ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਕੀਤਾ ਫੈਸਲਾ

03/17/2019 4:07:41 AM

ਖੰਨਾ (ਮਾਲਵਾ,ਭੰਡਾਰੀ)-ਪ੍ਰੈੱਸ ਕਲੱਬ ਜਗਰਾਓਂ ਦੀ ਹੋਈ ਚੋਣ ਵਿਚ ਸੰਜੀਵ ਗੁਪਤਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਗੁਰਦੀਪ ਮਲਕ ਨੂੰ ਜਨਰਲ ਸਕੱਤਰ ਅਤੇ ਅਮਰਜੀਤ ਮਾਲਵਾ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਮੀਟਿੰਗ ਵਿਚ ਓ.ਪੀ. ਭੰਡਾਰੀ ਨੂੰ ਸਰਪ੍ਰਸਤ, ਜੋਗਿੰਦਰ ਸਿੰਘ ਨੂੰ ਚੇਅਰਮੈਨ, ਸੁਖਦੇਵ ਗਰਗ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੰਜੀਵ ਮਲਹੋਤਰਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਨਵੇਂ ਮੈਂਬਰਾਂ ਦੀ ਐਂਟਰੀ ਲਈ ਤਿੰਨ ਮੈਂਬਰੀ ਕਮੇਟੀ, ਜਿਸ ’ਚ ਓ.ਪੀ. ਭੰਡਾਰੀ, ਜੋਗਿੰਦਰ ਸਿੰਘ ਤੇ ਸੁਖਦੇਵ ਗਰਗ ਨੂੰ ਮੈਂਬਰ ਚੁਣਨ ਦੇ ਅਧਿਕਾਰ ਦਿੱਤੇ ਗਏ। ਇਸ ਦੇ ਨਾਲ ਹੀ ਮੀਟਿੰਗ ਵਿਚ ਵੈੱਬ ਚੈਨਲ ਅਤੇ ਵੈਬ ਸਮੇਤ ਸੋਸ਼ਲ ਮੀਡੀਆ ’ਤੇ ਪੱਤਰਕਾਰਤਾ ਦੇ ਨਿਯਮਾਂ ਦੀ ਦੁਰਵਰਤੋਂ ਅਤੇ ਖਬਰਾਂ ਨੂੰ ਤਰੋਡ਼-ਮਰੋਡ਼ ਕੇ ਵਾਈਰਲ ਕਰਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਿਪਟਣ ਦਾ ਫੈਸਲਾ ਕੀਤਾ ਗਿਆ। ਪ੍ਰੈੱਸ ਕਲੱਬ ਵਲੋਂ ‘ਪ੍ਰੈਸ’ ਸ਼ਬਦ ਦੀ ਦੁਰਵਰਤੋਂ ਅਤੇ ਪੱਤਰਕਾਰਤਾਂ ਦੀ ਆਡ਼ ਵਿਚ ਇਸ ਪਵਿੱਤਰ ਪੇਸ਼ੇ ਨੂੰ ਬਦਨਾਮ ਕਰਨ ਵਾਲੇ ਫਰਜੀ ਪੱਤਰਕਾਰਾਂ ਖਿਲਾਫ ਵੀ ਕਾਰਵਾਈ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਮੁਰਲੀ, ਅਜੀਤ ਸਿੰਘ ਅਖਾਡ਼ਾ ਵਿਸ਼ਾਲ ਅਤਰੇ ਵੀ ਹਾਜ਼ਰ ਸਨ।