ਅਣਪਛਾਤਿਆਂ ਨੇ ਲਿਖੇ ਖਾਲਿਸਤਾਨੀ ਨਾਅਰੇ, ਪੁਲਸ ਨੇ ਮਿਟਵਾਏ

12/23/2023 6:10:39 PM

ਬੰਗਾ (ਰਾਕੇਸ਼ ਅਰੋੜਾ) : ਥਾਣਾ ਸਦਰ ਬੰਗਾ ਅਧੀਨ ਆਉਂਦੇ ਪਿੰਡ ਉੱਚਾ ਲਧਾਣਾ-ਪਠਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਨੂੰ ਜੋੜਨ ਵਾਲੀ ਬਈ ਦੇ ਪੁੱਲ ’ਤੇ ਬਣੀ ਕੰਧ ’ਤੇ ਅਣਪਛਾਤਿਆਂ ਵਲੋਂ 26 ਜਨਵਰੀ 2024 ਨੂੰ ਪੰਜਾਬ ਵਿਚ ਖਾਲਿਸਤਾਨ ਦੀਆਂ ਵੋਟਾਂ ਦੀ ਰਜਿ. ਸਬੰਧੀ ਕਾਲੇ ਰੰਗ ਨਾਲ ਲਿਖੇ ਨਾਅਰੇ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੇਸ਼ੱਕ ਇਸ ਗੱਲ ਦੀ ਸੂਚਨਾਂ ਮਿਲਦੇ ਪੁਲਸ ਅਧਿਕਾਰੀਆਂ ਵੱਲੋਂ ਉਕਤ ਨਾਅਰੇ ਮਿਟਾ ਦਿੱਤੇ ਗਏ ਹਨ ਪਰ ਅਣਪਛਾਤੇ ਵਿਅਕਤੀਆਂ ਵੱਲੋਂ ਲਿਖੇ ਨਾਅਰੇ ਪੁਲਸ ਪ੍ਰਸ਼ਾਸਨ ਵੱਲੋਂ ਦਿਨ ਰਾਤ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੀਆਂ ਜਾਦੀਆਂ ਨਾਕੇਬੰਦੀਆ ’ਤੇ ਸਵਾਲੀਆ ਨਿਸ਼ਾਨ ਲਗਾਉਦੇ ਨਜ਼ਰ ਆ ਰਹੇ ਹਨ। 

ਇਸ ਤੋਂ ਪਹਿਲਾਂ ਵੀ ਨੈਸ਼ਨਲ ਹਾਈਵੇ ’ਤੇ ਲੱਗੇ ਪਿੰਡਾਂ ਨੂੰ ਦਰਸਾਉਣ ਵਾਲੇ ਸਾਈਨ ਬੋਰਡਾਂ ਅਤੇ ਥਾਣਾ ਸਦਰ ਨਜ਼ਦੀਕ ਐਲੀਵੇਟਡ ਰੋੜ ਨਜ਼ਦੀਕ ਬਣੇ ਪਿੱਲਰਾਂ ’ਤੇ ਇਸ ਤਰ੍ਹਾਂ ਦੇ ਹੀ ਨਾਅਰੇ ਲਿਖੇ ਗਏ ਸਨ ਇਸ ਤੋਂ ਇਲਾਵਾ ਬੰਗਾ ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਕੋਟ ਪੱਲੀਆਂ ਦੇ ਇਕ ਧਾਰਮਿਕ ਸਥਾਨ ’ਦੇ ਬਾਹਰ ਵੀ ਅਜਿਹੇ ਨਾਅਰੇ ਲਿਖੇ ਪਾਏ ਗਏ ਸਨ ਜਿਨ੍ਹਾਂ ਨੂੰ ਵੀ ਪੁਲਸ ਪ੍ਰਸ਼ਾਸਨ ਨੇ ਮਿਟਾ ਦਿੱਤਾ ਸੀ।

Gurminder Singh

This news is Content Editor Gurminder Singh