ਹੁਣ ਝਬਾਲ 'ਚ ਕੰਧਾਂ 'ਤੇ ਲਿਖਿਆ ਗਿਆ ਖਾਲਿਸਤਾਨ 2020 ਰੈਫਰੈਂਡਮ

10/05/2020 3:46:54 PM

ਝਬਾਲ (ਨਰਿੰਦਰ) : ਜ਼ਿਲ੍ਹਾ ਤਰਨਤਾਰਨ ਜੋ ਸਰਹੱਦੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ ਅਤੇ ਪਿਛਲੇ ਸਮੇਂ 'ਚ ਅੱਤਵਾਦ ਦਾ ਗੜ੍ਹ ਹੋਣ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਇੱਥੋਂ ਦੇ ਲੋਕਾਂ ਦਾ ਹੋਇਆ। ਪ੍ਰੰਤੂ ਹੁਣ ਫਿਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਮੁੜ ਤੋਂ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਹੋਰ ਪਾਸੇ ਲਾਇਆ ਜਾਵੇ। ਪਿਛਲੇ ਦਿਨੀਂ ਵੀ ਮੋਗੇ 'ਚ ਡੀ. ਸੀ. ਕੰਪਲੈਕਸ 'ਤੇ ਸ਼ਰੇਆਮ ਖਾਲਿਸਤਾਨ ਦਾ ਝੰਡਾ ਝੁਲਾਉਣ ਤੋਂ ਇਲਾਵਾ ਹੋਰ ਵੀ ਕਈ ਥਾਵਾਂ 'ਤੇ ਖਾਲਿਸਤਾਨ ਦੇ ਪੋਸਟਰ ਲਗਵਾ ਕੇ ਲੋਕਾਂ 'ਚ ਦਹਿਸ਼ਤ ਪਾ ਕੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਝਬਾਲ ਇਲਾਕੇ 'ਚ ਵੀ ਕੁਝ ਸਮਾਂ ਪਹਿਲਾਂ ਡਰੋਨ ਰਾਹੀਂ ਮਾਰੂ ਹਥਿਆਰ ਲਿਆ ਕੇ ਝਬਾਲ ਵਿਚ ਬੰਦ ਪਏ ਰਾਈਸ ਮਿਲਜ਼ 'ਚ ਡਰੋਨ ਖੋਲਿਆ ਗਿਆ। ਜਿਸ ਤੋਂ ਜ਼ਾਹਿਰ ਹੁੰਦਾ ਕਿ ਕੁਝ ਲੋਕ ਸ਼ਾਂਤੀ ਭੰਗ ਕਰਨ ਦੀ ਤਾਕ ਵਿਚ ਲਗਾਤਾਰ ਲੱਗੇ ਹਨ। ਇਸੇ ਤਰ੍ਹਾਂ ਬੀਤੀ ਰਾਤ ਝਬਾਲ ਇਲਾਕੇ ਵਿਚ ਮੋੜ ਬਾਬਾ ਸਿਧਾਣਾ ਨੇੜੇ ਵੱਖ-ਵੱਖ ਥਾਵਾਂ 'ਤੇ ਕਿਸੇ ਵਿਅਕਤੀ ਨੇ ਖਾਲਿਸਤਾਨ 2020 ਰੈਫਰੈਂਡਮ ਲਿਖ ਕੇ ਲਗਵਾਇਆ ਹੈ।

ਇਹ ਵੀ ਪੜ੍ਹੋ :  ਸੰਗਰੂਰ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਐਲਾਨ

ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਹੌਲ ਬਣਿਆ ਪਿਆ ਹੈ। ਬੇਸ਼ੱਕ ਇਹੋ ਜਿਹੇ ਕੰਮਾਂ ਪਿੱਛੇ ਕੁਝ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੈ ਪ੍ਰੰਤੂ ਜ਼ਿਆਦਾਤਰ ਬੇਰੁਜ਼ਗਾਰੀ ਤੇ ਸਰਕਾਰਾਂ ਵਲੋਂ ਸਤਾਏ ਹੋਏ ਨੌਜਵਾਨ ਅਜਿਹੇ ਕੰਮ ਕਰ ਰਹੇ ਹਨ ਕਿਉਂਕਿ ਵਿਹਲੇ ਬੇਰੁਜ਼ਗਾਰ ਨੌਜਵਾਨਾਂ ਦਾ ਅਜਿਹੇ ਪਾਸੇ ਲੱਗਣਾ ਲਾਜ਼ਮੀ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਸ਼ਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਹੁਣੇ ਹੀ ਇਹ ਮਸਲਾ ਆਇਆ ਹੈ ਜਿਸ ਕਰਕੇ ਹੁਣ ਪੁਲਸ ਮੁਲਾਜ਼ਮ ਭੇਜੇ ਜਾ ਰਹੇ ਹਨ।

ਇਹ ਵੀ ਪੜ੍ਹੋ :  ਰਾਹੁਲ ਦੀ ਸਕਿਓਰਿਟੀ 'ਚ ਵੱਡੀ ਲਾਪਰਵਾਹੀ, ਬਿਨਾਂ ਮਨਜ਼ੂਰੀ ਉੱਡਿਆ ਡਰੋਨ

Gurminder Singh

This news is Content Editor Gurminder Singh