ਕਠੂਆ ਜਬਰ ਜ਼ਨਾਹ 'ਤੇ ਅਦਾਲਤ ਦਾ ਵੱਡਾ ਫੈਸਲਾ

06/10/2019 5:04:16 PM

ਪਠਾਨਕੋਟ : ਕਠੂਆ ਗੈਂਗਰੇਪ ਤੇ ਕਤਲ ਮਾਮਲੇ ਵਿਚ ਅਦਾਲਤ ਨੇ ਅੱਜ ਇਨਸਾਫ ਕਰ ਦਿੱਤਾ। ਵੱਡਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ 6 ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਪਠਾਨਕੋਟ ਅਦਾਲਤ ਨੇ 3 ਦੋਸ਼ੀਆਂ ਨੂੰ ਉਮਰਕੈਦ ਤੇ ਤਿੰਨ ਦੋਸ਼ੀਆਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਸਾਂਝੀ ਰਾਮ, ਦੀਪਕ ਖਜ਼ੂਰੀਆ ਤੇ ਪ੍ਰਵੇਸ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਪੁਲਸ ਵਾਲਿਆਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਸਾਂਝੀ ਰਾਮ,ਦੀਪਕ ਖਜੂਰੀਆ,ਵਿਸ਼ਾਲ, ਤਿਲਕ ਰਾਜ, ਆਨੰਦ ਦੱਤਾ ਨੂੰ ਦੋਸ਼ੀ ਕਰਾਰ ਦਿੱਤਾ ਸੀ।    

ਇੱਥੇ ਦੱਸ ਦੇਈਏ ਕਿ ਬੀਤੇ ਸਾਲ 10 ਜਨਵਰੀ 2018 ਨੂੰ 8 ਸਾਲਾ ਬੱਚੀ ਨੂੰ ਅਗਵਾ ਕਰਕੇ 4 ਦਿਨਾਂ ਤੱਕ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਇਸ ਮਾਮਲੇ ਵਿਚ 7 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਮਾਸੂਮ ਨੂੰ ਇਨਸਾਫ ਮਿਲ ਗਿਆ ਹੈ।

Baljeet Kaur

This news is Content Editor Baljeet Kaur