ਸਿੱਧੂ ਦੀ ਤਾਰੀਫ ਦਾ ਡਰ ਤਾਂ ਨਹੀਂ ਲਾਂਘੇ ''ਚ ਅੜਚਣ!

11/26/2019 9:41:35 AM

ਲੁਧਿਆਣਾ (ਮੁੱਲਾਂਪੁਰੀ)—ਪਾਕਿਸਤਾਨ ਦੀ ਸਰਕਾਰ ਵੱਲੋਂ 16 ਦਿਨ ਪਹਿਲਾਂ ਖੋਲ੍ਹੇ ਗਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਹੁਣ ਤੱਕ ਕੁਝ ਕੁ ਹਜ਼ਾਰ ਸ਼ਰਧਾਲੂ ਵੀ ਨਹੀਂ ਦਰਸ਼ਨ ਦੀਦਾਰ ਕਰ ਸਕੇ, ਜਦੋਂਕਿ ਪਾਕਿਸਤਾਨ ਸਰਕਾਰ ਨੇ ਰੋਜ਼ਾਨਾ 5 ਹਜ਼ਾਰ ਸ਼ਰਧਾਲੂਆਂ ਲਈ ਬੂਹੇ ਖੁੱਲ੍ਹੇ ਰੱਖੇ ਹਨ, ਜਦੋਂਕਿ ਭਾਰਤ ਵਾਲੇ ਪਾਸਿਓਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਪਾਸਪੋਰਟ ਅਤੇ ਹੋਰ ਕਾਗਜ਼ਾਂ-ਪੱਤਰਾਂ ਦੀ ਜਾਂਚ ਸ਼ਰਧਾਲੂਆਂ ਦੀ ਆਮਦ 'ਚ ਵੱਡਾ ਅੜਿੱਕਾ ਬਣ ਰਹੀ ਹੈ।

ਹੁਣ ਜਿਸ ਤਰੀਕੇ ਨਾਲ ਪਾਕਿਸਤਾਨ ਤੋਂ ਦਰਸ਼ਨ ਦੀਦਾਰ ਕਰ ਕੇ ਵਾਪਸ ਆ ਰਹੀ ਸੰਗਤ ਦੀ ਜ਼ੁਬਾਨੀ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਪਾਕਿਸਤਾਨ ਵਿਚ ਹਰ ਪਾਸੇ ਸਿੱਧੂ-ਸਿੱਧੂ ਅਤੇ ਇਮਰਾਨ ਖਾਨ-ਇਮਰਾਨ ਖਾਨ ਹੋ ਰਹੀ ਹੈ ਅਤੇ ਉੱਥੋਂ ਦੇ ਲੋਕ ਸਾਰੇ ਕਾਰਜ ਦਾ ਸਿਹਰਾ ਸਿੱਧੂ ਨੂੰ ਦੇ ਰਹੇ ਹਨ। ਭਾਰਤ ਅਤੇ ਪੰਜਾਬ 'ਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸਿੱਧੂ ਦਾ ਨਾਂ ਲੈਣ ਤੋਂ ਲਗਦਾ ਹੈ ਸਾਡੇ ਨੇਤਾਵਾਂ ਨੂੰ ਵੱਡੀ ਅਲਰਜੀ ਹੈ। ਹੁਣ ਸਿੱਖ ਸੰਸਥਾਵਾਂ ਅਤੇ ਧਾਰਮਕ ਖੇਤਰ 'ਚ ਬੈਠੇ ਲੋਕਾਂ ਦੀ ਜ਼ੁਬਾਨ 'ਤੇ ਇਕ ਗੱਲ ਮੱਲੋ-ਮੱਲੀ ਆ ਰਹੀ ਹੈ। ਕਿਧਰੇ ਸਿੱਧੂ ਦੇ ਪਾਕਿਸਤਾਨ 'ਚ ਤਾਰੀਫਾਂ ਦੇ ਪੁਲ ਬੰਨ੍ਹੇ ਜਾਣ ਦੀ ਕਰਵਾਈ ਤਾਂ ਨਹੀਂ ਲਾਂਘੇ ਦੀ ਅੜਚਣ ਵਿਚ।

ਕਿਉਂਕਿ ਪੰਜਾਬ ਵਿਚ 2022 ਵਿਚ ਚੋਣਾਂ ਹਨ। ਸਿੱਧੂ ਸੰਭਾਵੀ ਵੱਡੇ ਆਗੂ ਵਜੋਂ ਅੱਜ ਦੀ ਘੜੀ ਦੇਖੇ ਜਾ ਰਹੇ ਹਨ। ਸ਼ਾਇਦ ਪੰਜਾਬ ਜਾਂ ਭਾਰਤ ਦੇ ਸਿਆਸਤਦਾਨਾਂ ਵਿਚ ਡਰ ਪੈਦਾ ਹੋ ਗਿਆ ਹੋਵੇਗਾ ਕਿ ਜੇਕਰ ਹਰ ਰੋਜ਼ 5 ਹਜ਼ਾਰ ਸ਼ਰਧਾਲੂ ਪਾਕਿਸਤਾਨ ਜਾਂਦੇ ਹਨ ਤਾਂ ਉੱਥੋਂ ਸਿੱਧੂ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਕੇ ਕਿਧਰੇ ਪੰਜਾਬ 'ਚ ਆ ਕੇ ਨਵੇਂ ਚੰਨ ਨਾ ਚੜ੍ਹਾ ਦੇਣ। ਇਸ ਲਈ ਸ਼ਾਇਦ ਇਸ ਤਰ੍ਹਾਂ ਦੇ ਅੜਿੱਕੇ ਡਾਹੇ ਜਾ ਰਹੇ ਹਨ। ਇਹ ਚਰਚਾ ਹੁਣ ਆਮ ਲੋਕ ਵੀ ਕਰਨ ਲਗ ਪਏ ਹਨ।

Shyna

This news is Content Editor Shyna