ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ ''ਤੇ ਅੱਜ ਵੀ ਗੂੰਜਦੀ ਹੈ ਸੂਰਬੀਰਾਂ ਦੀ ਬਹਾਦਰੀ ਦੀ ਗੂੰਜ

07/26/2020 1:45:07 PM

ਗੁਰਦਾਸਪੁਰ (ਹਰਮਨ): ਕਰੀਬ 20 ਸਾਲ ਪਹਿਲੇ 1999 ਨੂੰ ਪਾਕਿ ਵਲੋਂ ਭਾਰਤ 'ਤੇ ਥੋਪੇ ਕਾਰਗਿਲ ਯੁੱਧ 'ਚ ਪਾਕਿਸਤਾਨ ਨੂੰ ਕਰਾਰਾ ਸਬਕ ਸਿਖਾਉਣ ਵਾਲੇ ਭਾਰਤ ਦੇ  ਸੂਰਬੀਰਾਂ ਦੇ ਸ਼ੌਰਯ ਦੀ ਗੂੰਜ 21 ਸਾਲ ਬਾਅਦ ਵੀ ਕਾਰਗਿਲ ਦੀ ਬਰਫੀਲੀ ਚੋਟੀਆਂ 'ਤੇ ਗੂੰਜਦੀ ਹੈ। ਇਸ ਯੁੱਧ 'ਚ ਪੂਰੇ ਦੇਸ਼ ਦੇ 528 ਸੈਨਿਕਾਂ ਨੇ ਸ਼ਹਾਦਤ ਦਿੱਤੀ ਸੀ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ 7 ਅਤੇ ਪਠਾਨਕੋਟ ਦੇ ਇਕ ਵੀਰ ਸੈਨਿਕ ਨੇ ਕਾਰਗਿਲ ਦੀ ਬਰਫੀਲੀ ਪਹਾੜੀਆਂ 'ਤੇ ਆਪਣੀ ਵੀਰਤਾ ਅਤੇ ਸ਼ੋਰਯ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਇਨ੍ਹਾਂ ਸੂਰਬੀਰਾਂ ਦੀ ਵੀਰਤਾ ਦੀ ਗਾਥਾ ਸੁਣਾਉਂਦੇ ਹੋਏ ਕਿਹਾ ਕਿ ਕਾਰਗਿਲ ਦੇ ਇਨ੍ਹਾਂ ਜਬਾਜਾਂ ਨੂੰ ਪੂਰਾ ਦੇਸ਼ ਸਲਾਮ ਕਰਦਾ ਹੈ।ਕੁੰਵਰ ਰਵਿੰਦਰ ਵਿੱਕੀ ਨੇ ਦੱਸਿਆ ਕਿ ਸੂਬੇਦਾਰ ਨਿਰਮਲ ਸਿੰਘ 21 ਸਤੰਬਰ 1976 ਨੂੰ ਸੈਨਾ ਦੀ 8 ਸਿੱਖ ਰੈਜੀਮਿੰਟ 'ਚ ਭਰਤੀ ਹੋਏ ਅਤੇ 6 ਜੁਲਾਈ 1999 ਨੂੰ ਟਾਈਗਰ ਹਿੱਲ ਫਤਿਹ ਕਰਦੇ ਹੋਏ ਪਾਕਿ ਸੈਨਾ ਦੇ ਕਈ ਸੈਨਿਕਾਂ ਨੂੰ ਮੌਤ ਦੇ ਘਾਟ  ਉਤਾਰ ਦਿੱਤਾ। ਇਸੇ ਦੌਰਾਨ ਇਕ ਗੋਲੀ ਲਗਨ ਕਾਰਣ ਉਨ੍ਹਾਂ ਆਪਣਾ ਬਲੀਦਾਨ ਦੇ ਦਿੱਤਾ। ਉਨ੍ਹਾਂ ਦੀ ਇਸ ਬਹਾਦਰੀ ਨੂੰ ਦੇਖਦੇ ਹੋਏ ਦੇਸ਼ ਦੇ ਤੱਤਕਾਲੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਮਰਨ ਉਪਰੰਤ ਵੀਰਚੱਕਰ ਨਾਲ ਸਨਮਾਨਤ ਕੀਤਾ।

ਇਹ ਵੀ ਪੜ੍ਹੋ: ਸਨਸਨੀਖੇਜ ਖ਼ੁਲਾਸਾ: ਕਿਰਾਏਦਾਰ ਜਨਾਨੀ ਨੇ 2 ਲੱਖ 'ਚ ਵੇਚੀ ਮਕਾਨ ਮਾਲਕ ਦੀ ਧੀ

ਦਕੋਹਾ ਦੇ ਵਾਸੀ ਹਰਬੰਸ ਸਿੰਘ ਤੇ ਮਾਤਾ ਯਸ਼ਪਾਲ ਕੌਰ ਦੇ ਸਪੁੱਤਰ ਸੂਬੇਦਾਰ ਅਜੀਤ ਸਿੰਘ 1976 'ਚ ਸੈਨਾ ਦੀ ਆਰਟੀ 305 ਯੂਨਿਟ 'ਚ ਭਰਤੀ ਹੋਏ। 20 ਅਗਸਤ 1999 ਨੂੰ ਕਾਰਗਿਲ ਦੀ ਚੋਟੀਆਂ ਨੂੰ ਫਤਿਹ ਕਰ ਬਹਾਦੂਰੀ ਦਾ ਝੰਡਾ ਫਹਿਰਾਇਆ ਅਤੇ ਆਪਣਾ ਬਲੀਦਾਨ ਦੇ ਦਿੱਤਾ।ਪਿੰਡ ਆਲਮਾ ਦੇ ਰਣਬੀਰ ਸਿੰਘ 30 ਅਕਤੂਬਰ 1997 ਨੂੰ ਸੈਨਾ ਦੀ 13 ਚੈੱਕ ਰਾਈਫਲ ਯੂਨਿਟ 'ਚ ਭਰਤੀ ਹੋਇਆ, 16 ਜੂਨ ਨੂੰ 1999 ਨੂੰ ਇਨ੍ਹਾਂ ਦੀ ਸੈਨਿਕ ਟੁਕੜੀ ਨੇ ਕਾਰਗਿਲ ਦੀ ਮਾਸਕੋ ਘਾਟੀ 'ਤੇ ਪਾਕਿ ਸੈਨਾ 'ਤੇ ਹਮਲਾ ਕੀਤਾ, ਜਿਸ ਦੌਰਾਨ ਲਾਂਸਨਾਇਕ ਰਣਬੀਰ ਸਿੰਘ ਅਤੇ ਉਨ੍ਹਾਂ ਦੀ ਸੈਨਿਕ ਟੁੱਕੜੀ ਨੇ ਦੁਸ਼ਮਣ ਦੇ 25 ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ: ਇਕੱਲੀ ਰਹਿੰਦੀ ਬਜ਼ੁਰਗ ਬੀਬੀ ਨੂੰ ਚੋਰਾਂ ਨੇ ਦਿੱਤੀ ਦਰਦਨਾਕ ਮੌਤ, ਨਗਨ ਹਾਲਤ 'ਚ ਮਿਲੀ ਲਾਸ਼

ਰਣਬੀਰ ਸਿੰਘ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਜੰਗ ਦੇ ਮੈਦਾਨ 'ਚ ਡਟੇ ਰਹੇ ਅਤੇ ਸ਼ਹੀਦ ਹੋ ਗਏ।ਧਾਰੀਵਾਲ ਦੇ ਨੇੜੇ ਪਿੰਡ ਫੱਤੇਨੰਗਲ ਦੇ ਲਾਂਸਨਾਇਕ ਮੁਕੇਸ਼ ਕੁਮਾਰ 14 ਅਗਸਤ 1991 ਨੂੰ ਇਹ ਸੈਨਾ ਦੀ 1889 ਆਰਟੀ ਰੈਜੀਮੈਂਟ 'ਚ ਭਾਰਤੀ ਹੋ ਗਏ। 26 ਜੂਨ 1999 ਨੂੰ ਕਾਰਗਿਲ ਦੀ ਬਰਫੀਲੀ ਪਹਾੜੀਆਂ ਤੋਂ ਪਾਕਿ ਸੈਨਾ ਨੂੰ ਖਦੇੜਦੇ ਹੋਏ ਸੀਨੇ 'ਤੇ ਗੋਲੀ ਖਾ ਕੇ ਆਪਣਾ ਬਲਿਦਾਨ ਦੇ ਦਿੱਤਾ।ਜ਼ਿਲਾ ਪਠਾਨਕੋਟ ਦੇ ਪਿੰਡ ਝੜੋਲੀ ਦੇ ਲਾਂਸਨਾਇਕ ਹਰੀਸ਼ ਪਾਲ ਸ਼ਰਮਾ 1990 ਨੂੰ ਸੈਨਾ ਦੀ 13 ਜੈਕ ਰਾਈਫਲ ਯੂਨਿਟ 'ਚ ਭਰਤੀ ਹੋਣ ਉਪਰੰਤ 15 ਜੂਨ 1999 ਨੂੰ ਕਾਰਗਿਲ 'ਚ ਪਾਕ ਸੈਨਾ ਨਾਲ ਯੁੱਧ ਕਰਦੇ ਹੋਏ ਬਲਿਦਾਨ ਦੇ ਦਿੱਤਾ।ਪਿੰਡ ਭਟੋਆ ਦੇ ਸਿਪਾਹੀ ਮੇਜਰ ਸਿੰਘ ਦਾ 1995 ਨੂੰ ਸੈਨਾ ਦੀ 8 ਸਿੱਖ ਯੂਨਿਟ 'ਚ ਭਰਤੀ ਹੋਣ ਦੇ ਬਾਅਦ 21 ਮਈ 1999 ਨੂੰ ਟਾਈਗਲ ਹਿੱਲ ਨੂੰ ਫਤਿਹ ਕਰਦੇ ਹੋਏ ਦੁਸ਼ਮਣ ਦੇ ਦੰਦ ਖੱਟੇ ਕਰ ਕੇ ਆਪਣੀ ਕੁਰਬਾਨੀ ਦੇ ਦਿੱਤੀ।ਕਾਰਗਿਲ ਯੁੱਧ 'ਚ ਸ਼ਹੀਦ ਹੋਣ ਵਾਲੇ ਸੈਨਿਕਾਂ 'ਚ ਸਤਵੰਤ ਸਿੰਘ ਪਿੰਡ ਸਲਾਹਪੁਰ ਬੇਟ 1 ਜਨਵਰੀ 1998 ਨੂੰ ਇਹ ਸੈਨਾ ਦੀ ਅੱਠ ਸਿੱਖ ਯੂਨਿਟ 'ਚ ਭਰਤੀ ਹੋਏ। 4 ਜੁਲਾਈ 1999 ਨੂੰ ਸਤਵੰਤ ਸਿੰਘ ਨੇ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਆਪਣਾ ਬਲਿਦਾਨ ਦੇ ਦਿੱਤਾ।ਪਿੰਡ ਡੇਰਾ ਪਠਾਨਾ ਦੇ ਲਾਂਸਨਾਇਕ ਕੰਸਰਾਜ 7 ਅਗਸਤ 1985 ਦੀ 7 ਡੋਗਰਾ ਰੈਜੀਮੈਂਟ 'ਚ ਭਰਤੀ ਹੋ ਕੇ 31 ਅਗਸਤਤ 1999 ਨੂੰ ਪਾਕਿ ਸੈਨਾ ਦੇ ਜਵਾਨਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਲਾਂਸਨਾਇਕ ਕੰਸਰਾਜ ਨੇ ਸ਼ਹਾਦਤ ਦਾ ਜਾਮ ਪੀਤਾ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੀ ਲੋਕਾਂ ਨੂੰ ਚਿਤਾਵਨੀ, ਕੋਵਿਡ-19 ਦੇ ਨਾਂ 'ਤੇ ਜੇ ਆਵੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ

Shyna

This news is Content Editor Shyna