550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੇ ਸੰਤ ਸੀਚੇਵਾਲ ਨੇ ਵਿੱਢੀ ਮੁਹਿੰਮ

06/05/2019 3:10:48 PM

ਕਪੂਰਥਲਾ : ਨਵੰਬਰ 2019 'ਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਤੱਕ ਪੂਰੇ ਸੂਬੇ 'ਚ ਪਿੰਡਾਂ ਨੂੰ ਹਰਿਆ-ਭਰਿਆ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦਾ ਅਸਰ ਕਪੂਰਥਲਾ 'ਚ ਵੀ ਦਿਖਾਈ ਦੇ ਰਿਹਾ ਹੈ। 23 ਨਵੰਬਰ 2018 ਨੂੰ 549ਵੇਂ ਪ੍ਰਕਾਸ਼ ਪੁਰਬ 'ਤੇ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਪੁਰ ਲੋਧੀ ਦੇ ਪਿੰਡ ਬੂਸੇਵਾਲ 'ਚ 550 ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਜ਼ਿਲਾ ਕਪੂਰਥਲਾ ਦਾ ਦੇ 546 ਪਿੰਡਾਂ 'ਚੋਂ 200 ਪਿੰਡਾਂ 'ਚ 1.20 ਲੱਖ ਪੌਦੇ ਲਗਾ ਚੁੱਕੇ ਹਨ। ਬਾਕੀ ਦੇ 346 ਪਿੰਡਾਂ 'ਚ 1.80 ਲੱਖ ਪੌਦੇ ਲਗਾਉਣੇ ਅਜੇ ਬਾਕੀ ਹਨ। ਜ਼ਿਲਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜੁਲਾਈ ਤੱਕ ਇਹ ਪੌਦੇ ਵੀ ਲਗਾ ਦਿੱਤੇ ਜਾਣਗੇ। ਦੂਜੇ ਪਾਸੇ ਸੰਤ ਬਲਬੀਰ ਸਿੰਘ ਸੀਚੇਵਾਲ ਵੀ 8 ਲੱਖ ਪੌਦੇ ਤਿਆਰ ਕਰ ਰਹੇ ਹਨ। ਇਨ੍ਹਾਂ ਨੂੰ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਜਲੰਧਰ ਤੇ ਕਪੂਰਥਲਾ ਦੇ ਪਿੰਡਾਂ 'ਚ ਲਗਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਮੁਹਿੰਮ ਦੇ ਤਹਿਤ ਸੂਬੇ ਭਰ 'ਚ ਪੰਚਾਇਤਾਂ ਨੂੰ ਆਪਣੇ-ਆਪਣੇ ਪਿੰਡਾਂ 'ਚ 550 ਪੌਦੇ ਲਗਾਉਣ ਦਾ ਟਾਰਗੇਟ ਦਿੱਤਾ ਗਿਆ ਹੈ। 

ਇਸ ਸਬੰਧੀ ਏਡੀਸੀ ਅਵਾਤਾਰ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲਾ ਕਪੂਰਥਲਾ 'ਚ 546 ਪਿੰਡ ਹਨ। ਹੁਣ ਤੱਕ 200 ਪਿੰਡਾਂ 'ਚ ਪੌਦੇ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ 1 ਲੱਖ 20 ਹਜ਼ਾਰ ਪੌਦੇ ਲਗਾਏ ਹਨ। ਜੁਲਾਈ 2019 ਤੱਕ ਜ਼ਿਲੇ ਦੇ 546 ਲਗਾਉਣ ਨਾਲ ਕਵਰ ਹੋ ਜਾਵੇਗਾ। ਪ੍ਰਸ਼ਾਸਨ ਨੇ ਪੰਚਾਇਤ ਨੂੰ ਅਜਿਹੀ ਜ਼ਮੀਨ 'ਤੇ ਵੀ ਪੌਦੇ ਲਗਾਉਣ ਲਈ ਕਿਹਾ ਹੈ, ਜਿਸ ਦੀ ਪੈਦਾਵਾਰ ਬਹੁਤ ਘੱਟ ਹੈ। 

ਸੰਤ ਬਲਬੀਰ ਸਿੰਘ ਸੀਚੇਵਾਲ ਵੀ ਜਲੰਧਰ ਤੇ ਕਪੂਰਥਲਾ ਦੇ 100 ਪਿੰਡਾਂ 'ਚ 55 ਹਜ਼ਾਰ ਪੌਦੇ ਲਗਾ ਚੁੱਕੇ ਹਨ। ਸੀਚੇਵਾਲ ਨੇ ਕਿਹਾ ਕਿ ਹਰ ਸਾਲ ਢਾਈ ਲੱਖ ਪੌਦੇ ਲਗਾਏ ਜਾਂਦੇ ਹਨ। ਇਸ ਵਾਲ 8 ਲੱਖ ਪੌਦੇ ਲਗਾਏ ਜਾਣਗੇ। ਇਸ ਦੇ ਲਈ 4 ਨਰਸਰੀਆਂ 'ਚ ਇਹ ਪੌਦੇ ਤਿਆਰ ਹੋ ਰਹੇ ਹਨ। 2 ਨਰਸਰੀਆਂ ਸੀਚੇਵਾਲ, 1 ਸੁਲਤਾਲਪੁਰ ਲੋਧੀ ਤੇ 1 ਸੋਹਲ ਖਾਲਸਾ 'ਚ ਹੈ। ਜੁਲਾਈ 'ਚ ਮੌਸਮ 'ਚ ਬਦਲਾਅ ਆਉਂਦੇ ਹੀ ਇਹ ਪੌਦੇ ਪਿੰਡਾਂ 'ਚ ਲਗਾਏ ਜਾਣਗੇ। ਨਵੰਬਰ ਤੱਕ ਪੌਦੇ ਹਰਿਆਲੀ ਦਿੰਦੇ ਨਜ਼ਰ ਆਉਣਗੇ। 25 ਹਜ਼ਾਰ ਪੌਦੇ ਪੰਜਾਬ ਪੁਲਸ ਨੂੰ ਦਿੱਤੇ ਗਏ ਹਨ। ਸ਼ਾਤਾਬਦੀ ਸਮਾਗਮ ਨੂੰ ਲੈ ਕੇ ਪਿੰਡਾਂ 'ਚ ਰਾਸਤੇ ਤੇ ਸੜਕਾਂ ਕਿਨਾਰੇ ਪੌਦੇ ਲਗਾਏ ਜਾ ਰਹੇ ਹਨ। 

Baljeet Kaur

This news is Content Editor Baljeet Kaur