ਕਪੂਰਥਲਾ ਦੇ ਡਾਕਟਰ ਦੀ ਇਸ ਜੁਗਾੜੀ ਕਾਰ ਅੱਗੇ ਫੇਲ ਹੋਈਆਂ ਵੱਡੀਆਂ ਕਾਰਾਂ, ਬਣੀ ਖਿੱਚ ਦਾ ਕੇਂਦਰ

08/27/2020 6:45:25 PM

ਕਪੂਰਥਲਾ (ਮੀਨੂੰ ਓਬਰਾਏ)— ਇਹ ਸਾਰੇ ਹੀ ਜਾਣਦੇ ਹਨ ਕਿ ਪੰਜਾਬੀ ਜੁਗਾੜੀ ਹੁੰਦੇ ਹਨ। ਅਜਿਹਾ ਹੀ ਇਕ ਜੁਗਾੜ ਕਪੂਰਥਲਾ ਦੇ ਡਾਕਟਰ ਨੇ ਲਗਾਇਆ ਹੈ, ਜਿਸ ਨੇ ਇਕ ਸ਼ਾਹੀ ਕਾਰ ਤਿਆਰ ਕਰਵਾਈ ਹੈ। ਕਪੂਰਥਲਾ ਦੇ ਆਯੁਰਵੈਦਿਕ ਡਾਕਟਰ ਤਜਿੰਦਰ ਕੌਸ਼ਲ ਨੇ ਇਕ ਅਜਿਹੀ ਛੋਟੀ ਕਾਰ ਤਿਆਰ ਕਰਵਾਈ ਹੈ, ਜੋ ਲੁੱਕ 'ਚ ਵੱਡੀਆਂ-ਵੱਡੀਆਂ ਕਾਰਾਂ ਨੂੰ ਮਾਤ ਦਿੰਦੀ ਹੈ। ਨੈਨੋ ਕਾਰ ਤੋਂ ਵੀ ਛੋਟੀ ਇਸ ਕਾਰ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਪ੍ਰਦੂਸ਼ਣ ਮੁਕਤ ਹੈ।

ਇਹ ਵੀ ਪੜ੍ਹੋ:  ਬਜ਼ੁਰਗ ਮਾਂ ਨੂੰ ਹਾਈਵੇਅ 'ਤੇ ਸੁੱਟਣ ਵਾਲੇ ਪੁੱਤ-ਨੂੰਹ ਆਏ ਕੈਮਰੇ ਸਾਹਮਣੇ, ਰੱਖਿਆ ਆਪਣਾ ਪੱਖ

ਤਜਿੰਦਰ ਕੌਸ਼ਲ ਨੇ ਦੱਸਿਆ ਕਿ ਬੈਟਰੀ 'ਤੇ ਸੰਚਾਲਿਤ ਹੋਣ ਦੇ ਨਾਲ-ਨਾਲ ਇਹ ਬੈਕ ਗੇਅਰ-ਅੱਪ ਗੇਅਰ ਵੀ ਹੈ। ਮਹਿਜ 4-5 ਘੰਟੇ ਚਾਰਜ ਕਰਨ ਤੋਂ ਬਾਅਦ ਇਹ ਤਕਰੀਬਨ 100 ਕਿਲੋਮੀਟਰ ਤੱਕ ਚਲਾਈ ਜਾ ਸਕਦੀ ਹੈ। ਇਹ ਕਾਰ ਖਾਸ ਤੌਰ 'ਤੇ ਹਰਿਆਣਾ ਦੇ ਸਿਰਸਾ ਤੋਂ ਤਿਆਰ ਕਰਵਾਈ ਗਈ ਹੈ।ਜਦੋਂ ਇਹ ਸ਼ਾਹੀ ਕਾਰ ਕਪੂਰਥਲਾ ਦੀਆਂ ਗਲੀਆਂ 'ਚ ਨਿਕਲਦੀ ਹੈ ਤਾਂ ਲੋਕ ਪਿੱਛੇ ਮੁੜ-ਮੁੜ ਕੇ ਇਸ ਨੂੰ ਵੇਖਦੇ ਹਨ। ਕਈ ਲੋਕ ਤਾਂ ਇਸ ਨਾਲ ਸੈਲਫੀਆਂ ਖਿੱਚਵਾਉਣ ਲਈ ਘਰ ਤੱਕ ਆ ਜਾਂਦੇ ਹਨ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਪੁਲਸ ਕਾਮੇ ਤੇ SBI ਦੇ ਸਟਾਫ਼ ਸਣੇ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਮਾਮਲੇ

ਮਹਾਰਾਜਿਆਂ ਨੂੰ ਸ਼ੁਰੂ ਤੋਂ ਹੀ ਵੱਖਰੀ ਕਿਸਮ ਦੀਆਂ ਸ਼ਾਹੀ ਸਵਾਰੀਆਂ ਦਾ ਸ਼ੌਂਕ ਰਿਹਾ ਹੈ ਪਰ 20ਵੀਂ ਸਦੀ ਦੀ ਇਹ ਸਵਾਰੀ ਵੀ ਸ਼ਾਹੀ ਠਾਠ-ਬਾਠ 'ਚ ਕਿਸੇ ਤੋਂ ਘੱਟ ਨਹੀਂ ਹੈ ਅਤੇ ਅਜੋਕੇ ਸਮੇਂ 'ਚ ਨੈਨੋ ਕਾਰ ਤੋਂ ਵੀ ਛੋਟੀ ਇਹ ਕਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਇਹ ਵੀ ਪੜ੍ਹੋ:  ਅੰਮ੍ਰਿਤਧਾਰੀ ਮਾਂ-ਪੁੱਤ ਨੂੰ ਰਸਤੇ 'ਚ ਘੇਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਪਾੜੇ ਕੱਪੜੇ

shivani attri

This news is Content Editor shivani attri