ਕਪੂਰਥਲਾ ਜੇਲ ਦੀ ਸੁਰੱਖਿਆ ਕਰਨਗੇ ਸੀ. ਆਰ. ਪੀ. ਐੱਫ. ਦੇ 70 ਜਵਾਨ

11/26/2019 5:04:24 PM

ਕਪੂਰਥਲਾ (ਓਬਰਾਏ)— ਪੰਜਾਬ ਦੀਆਂ ਜੇਲਾਂ 'ਚ ਵੱਧ ਰਹੀਆਂ ਖੂਨੀ ਝੜਪਾਂ ਤੋਂ ਬਾਅਦ ਹੁਣ ਪੰਜਾਬ ਦੇ ਚਾਰ ਜ਼ਿਲਿਆਂ 'ਚ ਜੇਲਾਂ ਦੀ ਸੁਰੱਖਿਆ ਨੂੰ ਲੈ ਕੇ ਵਾਧਾ ਕੀਤਾ ਗਿਆ ਹੈ। ਪੰਜਾਬ ਦੀਆਂ ਚਾਰ ਜੇਲਾਂ ਦੀ ਸੁਰੱਖਿਆ ਸੀ. ਆਰ. ਪੀ. ਐੱਫ. ਦੇ ਹਵਾਲੇ ਕਰ ਦਿੱਤੀ ਗਈ ਹੈ। ਇਨ੍ਹਾਂ ਚਾਰ ਜ਼ਿਲਿਆਂ 'ਚ ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਸ਼ਾਮਲ ਹਨ। ਜੇਕਰ ਗੱਲ ਕੀਤੀ ਜਾਵੇ ਦੋਆਬਾ ਦੇ ਕਪੂਰਥਲਾ ਦੀ ਤਾਂ ਕਪੂਰਥਲਾ ਦੀ ਸੈਂਟਰਲ ਜੇਲ 'ਚ 70 ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਸੀ. ਆਰ. ਪੀ. ਐੱਫ, ਜੇਲ ਪੁਲਸ ਪ੍ਰਸ਼ਾਸਨ ਅਤੇ ਪੈਸਕੋ ਦੇ ਕਰਮਚਾਰੀ ਮਿਲ ਕੇ ਕਪੂਰਥਲਾ ਸੈਂਟਰਲ ਜੇਲ ਦੀ ਸੁਰੱਖਿਆ ਨੂੰ ਸੰਭਾਲਣਗੇ। ਸੰਵੇਦਨਸ਼ੀਲ ਵਾਲੇ ਸਥਾਨਾਂ 'ਤੇ ਸੀ. ਆਰ. ਪੀ.ਐੱਫ. ਦੀ ਤਾਇਨਾਤੀ ਹੋਵੇਗੀ। ਕਪੂਰਥਲਾ ਜੇਲ 'ਚ ਤਕਰੀਬਨ 3 ਹਜ਼ਾਰ ਹਵਾਲਾਤੀਆਂ ਕੈਦੀਆਂ ਲਈ ਹੁਣ ਤਿੰਨੋਂ ਏਜੰਸੀਆਂ ਦੇ ਕੁੱਲ 400 ਸੁਰੱਖਿਆ ਕਰਮਚਾਰੀ ਉਪਲੱਬਧ ਹੋਣਗੇ।

shivani attri

This news is Content Editor shivani attri