ਪ੍ਰਮੇਸ਼ਵਰ ਹੀ ਜੀਵਨ ਦਾ ਮਾਲਕ ਹੈ : ਫਾਦਰ ਟਾਈਟਸ

04/22/2019 4:33:52 AM

ਕਪੂਰਥਲਾ (ਰਜਿੰਦਰ)-ਸੈਕਰਡ ਹਾਰਟ ਕੈਥੋਲਿਕ ਚਰਚ ਭੁਲੱਥ ਵਿਖੇ ਈਸਟਰ ਦਾ ਦਿਹਾਡ਼ਾ ਫਾਦਰ ਟਾਈਟਸ ਪੀ. ਟੀ. ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਦੌਰਾਨ ਚਰਚ ਵਿਖੇ ਪ੍ਰਾਰਥਨਾ ਸਭਾ ਹੋਈ। ਇਸ ਮੌਕੇ ਲੇਟੀ ਕਮਿਸ਼ਨ ਦੇ ਡਾਇਰੈਕਟਰ ਯੂਨਸ ਪੀਟਰ ਤੇ ਸਾਥੀਆਂ ਵਲੋਂ ਮਸੀਹੀ ਭਜਨਾਂ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੌਰਾਨ ਫਾਦਰ ਟਾਈਟਸ ਪੀ. ਟੀ. ਨੇ ਪਵਿੱਤਰ ਬਾਈਬਲ ਵਿਚੋਂ ਈਸਟਰ ਸਬੰਧੀ ਸੰਦੇਸ਼ ਪਡ਼੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਈਸਟਰ ਦਾ ਤਿਉਹਾਰ ਪ੍ਰਭੂ ਯਿਸੂ ਮਸੀਹ ਵਲੋਂ ਮੌਤ ’ਤੇ ਜਿੱਤ ਪਾਉਣ ਦਾ ਤਿਉਹਾਰ ਹੈ। ਉਨ੍ਹਾਂ ਦੱਸਿਆ ਕਿ ਪ੍ਰਭੂ ਯਿਸੂ ਦਾ ਜਲਾਲੀ ਰੂਪ ਅੱਜ ਦੀ ਇਸ ਬਦਲਦੀ ਦੁਨੀਆ ਵਿਚ ਚੱਲ ਰਹੇ ਪੱਖਪਾਤਾਂ, ਅਤਿਆਚਾਰਾਂ ਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਦਲੇਰੀ ਤੇ ਨੇਕੀ ਨਾਲ ਸਾਹਮਣਾ ਕਰਨ ਲਈ ਹਰ ਵਿਸ਼ਵਾਸੀ ਨੂੰ ਹੌਸਲਾ ਦਿੰਦਾ ਹੈ। ਕਿਉਂਕਿ ਪ੍ਰਮੇਸ਼ਵਰ ਹੀ ਜੀਵਨ ਦਾ ਮਾਲਕ ਹੈ ਤੇ ਪ੍ਰਮੇਸ਼ਵਰ ਵਿਚ ਹੀ ਅਸੀਂ ਜੀਵਨ ਦਾ ਅਹਿਸਾਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਮੌਤ ’ਤੇ ਜਿੱਤ ਪਾਉਣਾ ਸਾਰੇ ਸੰਸਾਰ ਲਈ ਇਕ ਸੱਦਾ ਹੈ, ਜਿਸ ਕਰ ਕੇ ਅਸੀਂ ਪਾਪ ਲਈ ਮਰੇ ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਵਿਚ ਪ੍ਰਮੇਸ਼ਵਰ ਲਈ ਜਿਉਂਦਾ ਸਮਝੀਏ। ਪ੍ਰਭੂ ਯਿਸੂ ਮਸੀਹ ਨੇ ਕਿਹਾ ਹੈ ਕਿ ਮੈਂ ਹੀ ਪੁਨਰ ਉਥਾਨ ਤੇ ਜੀਵਨ ਹਾਂ, ਜੋ ਕੋਈ ਵੀ ਮੇਰੇ ’ਤੇ ਵਿਸ਼ਵਾਸ ਕਰਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ ਉਹ ਫਿਰ ਵੀ ਜੀਵੇਗਾ। ਇਸੇ ਸੰਦੇਸ਼ ਨੂੰ ਅੱਜ ਦੁਨੀਆ ਭਰ ਦੀ ਇਸਾਈ ਸੰਗਤ ਬਹੁਤ ਹੀ ਖੁਸ਼ੀ ਨਾਲ ਮਨਾ ਰਹੀ ਹੈ। ਇਸ ਉਪਰੰਤ ਵੱਖ-ਵੱਖ ਪਕਵਾਨਾਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਾਊ ਰਾਜੂ ਮਾਈਕਲ, ਮਦਰ ਆਵੀਲਾ, ਪ੍ਰਿੰਸੀਪਲ ਸਿਸਟਰ ਵਾਈਲਟ, ਸਿਸਟਰ ਏਲੇਨੀਸੀਆ, ਪ੍ਰਧਾਨ ਰਾਜ ਕੁਮਾਰ, ਲੇਟੀ ਕਮਿਸ਼ਨ ਦੇ ਡਾਇਰੈਕਟਰ ਯੂਨਸ ਪੀਟਰ, ਮਲਕੀਤ ਖਲੀਲ, ਸੈਕਟਰੀ ਰੂਪ ਲਾਲ, ਵਾਈਸ ਪ੍ਰਧਾਨ ਰਿੰਕੂ ਪੀਟਰ, ਡੈਨੀਅਲ ਕਲਿਆਣ, ਕਸ਼ਮੀਰ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਲਾਹੌਰੀ, ਰੂਬੀ ਸਹੋਤਾ, ਮੁੰਨਾ ਹੰਸ, ਦਿਲਦਾਰ ਸਹੋਤਾ, ਬਾਬਾ ਦਲੇਰ ਸਿੰਘ, ਬਲਵਿੰਦਰ ਸਿੰਘ, ਸੰਦੀਪ, ਸੋਢੀ ਰਾਮ, ਸਿਕੰਦਰ ਬਲੋਚੱਕ ਤੇ ਸੋਨੂੰ ਮਰਕਸ ਆਦਿ ਹਾਜ਼ਰ ਸਨ।