ਵੱਖ-ਵੱਖ ਪਕਵਾਨਾਂ ਦੇ ਲੰਗਰ ਲਾਏ

04/05/2019 4:28:29 AM

ਕਪੂਰਥਲਾ (ਗੌਰਵ)-ਲਾਲਾ ਹਰਬੰਸ ਲਾਲ ਅਗਨੀਹੋਤਰੀ ਦੀ ਯਾਦ ’ਚ ਕਪੂਰਥਲਾ ਨਿਵਾਸੀ ਅਗਨੀਹੋਤਰੀ ਪਰਿਵਾਰ ਨੇ ਮਾਤਾ ਚਿੰਤਪੁਰਨੀ ਮੰਦਰ ਦੇ ਰਸਤੇ ’ਚ ਸ਼ਰਧਾਲੂਆਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਲਾਏ ਗਏ। ਜਿਸ ’ਚ ਪੂਰੀ ਛੋਲੇ, ਖੀਰ, ਜਲੇਬੀ, ਲੱਸੀ, ਕੋਲਡ ਡਰਿੰਕ ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਅਤੁੱਟ ਲੰਗਰ ਲਗਾਇਆ ਗਿਆ। ਅਮਰੀਕਾ ਨਿਵਾਸੀ ਯੋਗਰਾਜ ਅਗਨੀਹੋਤਰੀ, ਮਾ. ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਰਾਮ ਕਿਸ਼ਨ ਅਗਨੀਹੋਤਰੀ, ਬਲਰਾਜ ਅਗਨੀਹੋਤਰੀ, ਅਮਿਤ ਅਗਨੀਹੋਤਰੀ ਯੂ. ਐੱਸ. ਏ., ਮਨੀ ਅਗਨੀਹੋਤਰੀ ਯੂ. ਐੱਸ. ਨੇ ਤਨ, ਮਨ ਤੇ ਧਨ ਨਾਲ ਵਿਸ਼ਾਲ ਲੰਗਰ ਦਾ ਆਯੋਜਨ ਕਰਕੇ ਮਾਂ ਦੇ ਸ਼ਰਧਾਲੂਆਂ ਦੀ ਸੇਵਾ ਕੀਤੀ ਤੇ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਰਾਜੀਵ ਅਗਨੀਹੋਤਰੀ, ਪੰਕਜ ਅਗਨੀਹੋਤਰੀ, ਵਿਸ਼ੂ ਅਗਨੀਹੋਤਰੀ, ਤਰੁਣ ਅਗਨੀਹੋਤਰੀ ਨੇ ਲੰਗਰ ਵੰਡਣ ’ਚ ਜੀਅ ਜਾਨ ਨਾਲ ਸੇਵਾ ਕੀਤੀ।