ਕਾਂਗਰਸ ਪਾਰਟੀ ਦੇਸ਼ ’ਚੋਂ ਗਰੀਬੀ ਖਤਮ ਕਰਨਾ ਚਾਹੁੰਦੀ ਹੈ : ਸੱਦੂਵਾਲ

03/29/2019 5:01:30 AM

ਕਪੂਰਥਲਾ (ਜੋਸ਼ੀ)-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਨਿਊਨਤਮ ਆਏ ਯੋਜਨਾ ਨੂੰ ਗਰੀਬੀ ’ਤੇ ਪਾਰਟੀ ਦੀ ਸਰਜੀਕਲ ਸਟਰਾਈਕ ਕਰਾਰ ਦਿੰਦੇ ਹੋਏ ਹਿੰਦੂਸਤਾਨ ’ਚ ਗਰੀਬੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਕਿ ਹਰ ਗਰੀਬ ਪਰਿਵਾਰ ਨੂੰ ਸਾਲਾਨਾ 72000 ਰੁਪਏ ਦਿੱਤੇ ਜਾਣਗੇ ਦੇ ਐਲਾਨ ਨਾਲ ਹਰ ਗਰੀਬ ਆਦਮੀ ਦੇ ਚੇਹਰੇ ’ਤੇ ਖੁਸ਼ੀ ਝਲਕ ਆਈ ਹੈ। ਇਹ ਵਿਚਾਰ ਅੱਜ ਜਿਥੇ ਉੱਘੇ ਕਾਂਗਰਸੀ ਨੇਤਾ ਸੁਰਜੀਤ ਸਿੰਘ ਸੱਦੂਆਲ ਨੇ ਆਪਣੇ ਸਾਥੀਆਂ ਨਾਲ ਖਪਤਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਅਮੀਰਾਂ ਨੂੰ ਹੋਰ ਅਮੀਰ ਤੇ ਗਰੀਬਾਂ ਨੂੰ ਹੋਰ ਗਰੀਬ ਕਰ ਰਹੀ ਹੈ ਭਾਵ ਕੇਂਦਰ ਸਰਕਾਰ ਦੇਸ਼ ’ਚੋਂ ਗਰੀਬੀ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਪੱਧਰ ਨੂੰ ਉੱਚਾ ਉਠਾਉਣ ਵਾਲੀ ਮਨਰੇਗਾ ਸਕੀਮ ਨੂੰ ਕੰਮਜ਼ੋਰ ਕੀਤਾ ਹੈ। ਇਸ ਮੌਕੇ ਸਰਪੰਚ ਲੱਖਾਂ, ਮਨਪ੍ਰੀਤ ਸਿੰਘ, ਮੇਜਰ ਸਿੰਘ, ਗੁਰਪਾਲ ਸਿੰਘ, ਲਖਵਿੰਦਰ ਸਿੰਘ, ਜਗੀਰ ਸਿੰਘ, ਜਸਬੀਰ ਸਿੰਘ ਤੇ ਸੁਖਵੰਤ ਸਿੰਘ ਵੀ ਨਾਲ ਸਨ।