ਕਿਸਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ : ਚੀਮਾ

02/18/2019 4:35:29 AM

ਕਪੂਰਥਲਾ (ਧੀਰ, ਜੋਸ਼ੀ)-ਕਿਸਾਨਾਂ ਦੀ ਖੁਸ਼ਹਾਲੀ ਤੋਂ ਬਿਨਾਂ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ। ਇਸੇ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਭ ਤੋਂ ਪਹਿਲਾਂ ਤਰਜੀਹ ’ਤੇ ਰੱਖਦਿਆਂ ਯੋਜਨਾਵਾਂ ਬਣਾ ਕੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਕੇ ਕਿਸਾਨਾਂ ਨੂੰ ਸਭ ਤੋਂ ਵੱਡੀ ਰਾਹਤ ਦਿੱਤੀ ਹੈ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਕਬੀਰਪੁਰ ਦੀ ਦਾਣਾ ਮੰਡੀ ’ਚ ਕੋਆਪ੍ਰੇਟਿਵ ਸੋਸਾਇਟੀ ਕਬੀਰਪੁਰ ਵੱਲੋਂ ਕਰਵਾਏ ਕਿਸਾਨਾਂ ਦੇ ਕਰਜ਼ੇ ਮੁਆਫ ਸਬੰਧੀ ਕਿਸਾਨਾਂ ਨੂੰ ਕਰੀਬ 11 ਕਰੋਡ਼ ਦੇ ਕਰਜ਼ਾ ਰਾਹਤ ਸਰਟੀਫਿਕੇਟ ਦਿੰਦੇ ਕਹੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ ਤੇ ਅੱਜ ਤਕ ਨਾ ਤਾਂ ਕਿਸੇ ਵਿਰੋਧੀ ਧਿਰ ਨੇ ਅਜਿਹਾ ਕੀਤਾ ਸੀ ਤੇ ਨਾ ਹੀ ਹੋਵੇਗਾ। ਚੀਮਾ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਉਸ ਬਿਆਨ ’ਤੇ ਵੀ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਹੋਇਆ ਹੈ ’ਤੇ ਵਿਅੰਗ ਕਰਦੇ ਕਿਸਾਨਾਂ ਨੂੰ ਕਿਹਾ ਕਿ ਸਾਰੇ ਕਿਸਾਨ ਜਿਨ੍ਹਾਂ ਦਾ ਕਰਜ਼ ਮੁਆਫ ਹੋਇਆ ਹੈ, ਉਹ ਆਪਣੇ ਸਰਟੀਫਿਕੇਟ ਦੀ ਇਕ ਕਾਪੀ ਸੁਖਬੀਰ ਬਾਦਲ ਨੂੰ ਭੇਜ ਦੇਣ ਤਾਂਕਿ ਸ਼ਾਇਦ ਬਾਦਲ ਸਾਹਿਬ ਦੀਆਂ ਅੱਖਾਂ ਵੇਖ ਕੇ ਹੀ ਖੁੱਲ੍ਹ ਜਾਣ। ਉਨ੍ਹਾਂ ਦੱਸਿਆ ਕਿ ਅੱਜ ਕਬੀਰਪੁਰ, ਬੂਸੋਵਾਲ, ਲੱਖ ਵਰਿਆਂ, ਸ਼ਾਹ ਵਾਲਾ ਅੰਦਰੀਸਾ ਵਾਟਾਂਵਾਲੀ ਸਹਿਤ 5 ਸੁਸਾਇਟੀਆਂ ਦਾ ਕੁਲ 11 ਕਰੋਡ਼ ਦੇ ਕਰੀਬ ਕਰਜ਼ਾ ਮੁਆਫ ਹੋਇਆ ਹੈ, ਜਿਸ ’ਚ ਇਕੱਲਿਆਂ ਕਬੀਰਪੁਰ ਸੁਸਾਇਟੀ ਦਾ ਹੀ 440 ਕਿਸਾਨਾਂ ਦਾ 6 ਕਰੋਡ਼ ਦਾ ਕਰਜ਼ਾ ਮੁਆਫ ਹੈ, ਜੋਕਿ ਇਕ ਰਿਕਾਰਡ ਹੈ, ਜਿਸ ਲਈ ਸਭ ਤੋਂ ਵੱਧ ਕਬੀਰਪੁਰ ਸੋਸਾਇਟੀ ਦਾ ਮਿਹਨਤੀ ਸਟਾਫ ਸੈਕਟਰੀ ਅਮਰੀਕ ਸਿੰਘ, ਸੇਲਜ਼ ਮੈਨ ਬਲਵਿੰਦਰ ਸਿੰਘ, ਬਲਕਾਰ ਸਿੰਘ ਵਧਾਈ ਦੇ ਪਾਤਰ ਹਨ , ਜਿਨ੍ਹਾਂ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਵਿਧਾਇਕ ਚੀਮਾ ਦਾ ਕਬੀਰਪੁਰ ਦਾਣਾ ਮੰਡੀ ਪੁੱਜਣ ’ਤੇ ਸਹਾਇਕ ਰਜਿਸਟਰਾਰ ਸੁਸ਼ੀਲ ਜੋਸ਼ੀ, ਸੈਕਟਰੀ ਅਮਰੀਕ ਸਿੰਘ, ਸਰਪੰਚ ਅਮਰਜੀਤ ਸਿੰਘ ਕਬੀਰਪੁਰ, ਕੁੰਦਨ ਸਿੰਘ ਸਰਪੰਚ ਚੱਕਾ, ਹਰਜੀਤ ਲਾਡੀ ਸਰਪੰਚ ਅੱਲੂਵਾਲ, ਭੁਪਿੰਦਰ ਸਿੰਘ ਸਰਪੰਚ ਹੁਸੈਨਪੁਰ ਬੂਲੇ, ਸ਼ਿੰਦਰ ਸਿੰਘ ਸਰਪੰਚ ਬੂਸੋਵਾਲ, ਇੰਦਰਜੀਤ ਕੌਰ ਮੈਂਬਰ ਸੰਮਤੀ ਆਦਿ ਵੱਡੀ ਗਿਣਤੀ ’ਚ ਕਿਸਾਨਾਂ ਨੇ ਸਵਾਗਤ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਇੰਸ. ਕੋਆਪ੍ਰੇਟਿਵ ਸੁਸਾਇਟੀ ਬਲਜਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਪਰਵਿੰਦਰ ਸਿੰਘ ਪੱਪਾ, ਏ. ਆਰ. ਸੁਸ਼ੀਲ ਜੋਸ਼ੀ, ਅਮਰਜੀਤ ਸਿੰਘ ਹੀਰਾ ਸਰਪੰਚ, ਹਰਚਰਨ ਸਿੰਘ ਬੱਗਾ, ਸੈਕਟਰੀ ਅਮਰੀਕ ਸਿੰਘ, ਮੁਖਤਾਰ ਸਿੰਘ, ਗੁਰਦੀਪ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਚਰਨਜੀਤ ਗਿੱਲ, ਸੰਤਪ੍ਰੀਤ ਸਿੰਘ, ਜਗਜੀਤ ਸਿੰਘ, ਧਰਮ ਸਿੰਘ, ਸਵਰਨ ਸਿੰਘ, ਗਿਆਨ ਸਿੰਘ, ਬਲਬੀਰ ਸਿੰਘ ਰਾਜ, ਸਰਪੰਚ ਭਾਗੋਬੁੱਢਾ, ਮੰਗਤ ਰਾਏ, ਬਲਵੰਤ ਰਾਏ, ਗੁਰਮੇਜ ਸਿੰਘ ਚੱਕਾ, ਰਵੀ ਪੀ. ਏ., ਖਜਾਨ ਸਿੰਘ ਚੱਕ, ਬਲਵਿੰਦਰ ਸਿੰਘ ਫੱਤੋਵਾਲ, ਮੇਜਰ ਸਿੰਘ ਬੂਲੇ, ਸ਼ਮਿੰਦਰ ਸਿੰਘ, ਪ੍ਰਧਾਨ ਕਬੀਰਪੁਰ ਸੁਸਾਇਟੀ, ਲਖਵਿੰਦਰ ਸਿੰਘ, ਕੁਲਬੀਰ ਸਿੰਘ, ਗੁਰਮੇਲ ਸਿੰਘ, ਸੁਖਵੀਰ ਸਿੰਘ, ਦਾਰਾ ਸਿੰਘ, ਰੂਡ਼ ਸਿੰਘ, ਸਾਹਿਬ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਬਲਦੇਵ ਸਿੰਘ, ਹਰਨੇਕ ਸਿੰਘ ਵਿਰਦੀ, ਸੰਦੀਪ ਸਿੰਘ ਕਲਸੀ, ਸਰਪੰਚ ਸੰਤੋਖ ਸਿੰਘ, ਬੱਗਾ ਭਾਗੋਰਾਈਆਂ ਆਦਿ ਹਾਜ਼ਰ ਸਨ।