ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਹੀ ਜਿੱਤੇਗੀ : ਰਾਣੀ ਸੋਢੀ

02/16/2019 4:09:43 AM

ਕਪੂਰਥਲਾ (ਸ਼ਰਮਾ)-ਜ਼ਿਲਾ ਪ੍ਰਧਾਨ ਬਣਨ ’ਤੇ ਪਹਿਲੀ ਵਾਰ ਹਲਕਾ ਭੁਲੱਥ ਦੇ ਦੌਰੇ ’ਤੇ ਆਏ ਬਲਵੀਰ ਰਾਣੀ ਸੋਢੀ ਨੇ ਨਡਾਲਾ ’ਚ ਕਾਂਗਰਸ ਦਫਤਰ ’ਚ ਗੱਲਬਾਤ ਕਰਦਿਆਂ ਆਖਿਆ ਕਿ ਦੇਸ਼ ਦੇ ਲੋਕ ਹੁਣ ਨਰਿੰਦਰ ਮੋਦੀ ਦੇ ਜੁਮਲਿਆਂ ਨੂੰ ਸਮਝ ਚੁੱਕੇ ਹਨ, ਇਸ ਵਾਰ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਹੀ ਜਿੱਤੇਗੀ ਤੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਦੇਸ਼ ਦਾ ਅੰਨ ਦਾਤਾ ਅਖਵਾਉਣ ਵਾਲੇ ਕਿਸਾਨ ਦਾ ਕਰਜ਼ਾ ਮਾਫ ਕਰਕੇ ਉਸਦਾ ਬੋਝ ਵੰਡਾਇਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਦੌਰੇ ਦਾ ਮੁੱਖ ਮੰਤਵ ਕਾਂਗਰਸੀ ਵਰਕਰਾਂ ’ਚ ਨਵੀਂ ਰੂਹ ਪੈਦਾ ਕਰਨਾ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ। ਇਸ ਮੌਕੇ ਮੈਂਬਰ ਜ਼ਿਲਾ ਪ੍ਰੀਸ਼ਦ ਮਨਿੰਦਰਜੀਤ ਸਿੰਘ ਔਜਲਾ, ਸਕੱਤਰ ਪੰਜਾਬ ਅਵਤਾਰ ਸਿੰਘ ਵਾਲੀਆ, ਬਲਾਕ ਪ੍ਰਧਾਨ ਸਟੀਫਨ ਕਾਲਾ, ਸਿਕੰਦਰ ਸਿੰਘ ਵਰਿਆਣਾ, ਨੰਬਰਦਾਰ ਸੁਖਜਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਭੁੱਲਰ, ਦਲਜੀਤ ਸਿੰਘ ਨਡਾਲਾ, ਸ਼ਰਨਜੀਤ ਸਿੰਘ ਪੱਡਾ, ਨੰਬਰਦਾਰ ਰਣਧੀਰ ਸਿੰਘ ਧੀਰਾ, ਸਰਪੰਚ ਲਖਵਿੰਦਰ ਸਿੰਘ ਹਮੀਰਾ, ਸਰਤਾਜ ਸਿੰਘ ਪੰਨੂੰ, ਸਰਪੰਚ ਭੁਪਿੰਦਰ ਸਿੰਘ ਰਾਏਪੁਰ ਅਰਾਈਆਂ ਤੇ ਹੋਰ ਹਾਜ਼ਰ ਸਨ।