ਚੋਣ ਵਾਅਦੇ ਮੁਤਾਬਕ ਲੋੜਵੰਦ ਪਰਿਵਾਰਾਂ ਦੇ ਬਿਨਾਂ ਸ਼ਰਤ ਘਰੇਲੂ ਬਿਜਲੀ ਬਿੱਲ ਹੋਣ ਮੁਆਫ : ਸੱਜਣ ਚੀਮਾ

02/12/2019 4:59:44 AM

ਕਪੂਰਥਲਾ (ਮੱਲ੍ਹੀ)-ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਪਾਰਟੀ ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮਿਲਦਿਆਂ ਕਿਹਾ ਕਿ ਬੇਲੋਡ਼ੀਆਂ ਸਖਤ ਸ਼ਰਤਾਂ ਲਾ ਕੇ ਕੈਪਟਨ ਸਰਕਾਰ ਨੇ ਗਰੀਬ ਵਰਗ ਦੇ ਲੋਕਾਂ ਨੂੰ ਮਿਲ ਰਹੀ ਮੁਫਤ ਬਿਜਲੀ ਦੀ ਸਹੂਲਤ ਨੂੰ ਲਗਭਗ ਖਤਮ ਹੀ ਕਰ ਦਿੱਤਾ ਹੈ, ਜੋ ਲੋੜੰਵਦ ਵਰਗ ਦੇ ਲੋਕਾਂ ਨਾਲ ਕਾਂਗਰਸ ਸਰਕਾਰ ਦਾ ਬਹੁਤ ਵੱਡਾ ਧੋਖਾ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗਿਣਤੀ ਦੇ ਹੀ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਗਰੀਬ ਲੋਕਾਂ ਉੱਪਰ ਸਖਤ ਸ਼ਰਤਾਂ ਲਾ ਕੇ ਕੈਪਟਨ ਸਰਕਾਰ ਨੇ ਮੁਫਤ ਬਿਜਲੀ ਸਹੂਲਤ ਬੰਦ ਕੀਤੀ ਹੈ ਦੇ ਘਰਾਂ ਦੇ 10-10, 15-15 ਹਜ਼ਾਰ ਰੁਪਏ ਬਿਜਲੀ ਬਿੱਲ ਆ ਰਹੇ ਹਨ ਭਾਵੇਂ ਉਨ੍ਹਾਂ ਦੇ ਘਰੀਂ ਇਕ ਬਲੱਬ ਤੇ ਇਕ ਪੱਖਾ ਹੀ ਚੱਲਦਾ ਹੈ ਤੇ ਉਹ ਖੁਦ ਦਿਹਾਡ਼ੀਦਾਰ/ਮਜ਼ਦੂਰ ਹਨ। ਉਨ੍ਹਾਂ ਕਿਹਾ ਕਿ ਚੋਣ ਵਾਅਦੇ ਮੁਤਾਬਕ ਗਰੀਬ ਪਰਿਵਾਰਾਂ ਦੇ ਬਿਜਲੀ ਬਿੱਲ ਬਿਨਾਂ ਸ਼ਰਤ ਮੁਆਫ ਹੋਵੇ ਚਾਹੀਦੇ ਹਨ। ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਪਾਰਟੀ ਦੇ ਵਰਕਰ ਨਵਦੀਪ ਸਿੰਘ ਮਸੀਤਾਂ, ਕੁਲਵੰਤ ਸਿੰਘ ਮਸੀਤਾਂ, ਲਵਪ੍ਰੀਤ ਸਿੰਘ, ਸਤਨਾਮ ਸਿੰਘ ਮੋਮੀ, ਰਾਜਿੰਦਰ ਸਿੰਘ ਜੈਨਪੁਰ, ਨਰਿੰਦਰ ਸਿੰਘ ਡੱਲਾ, ਜਸਕੰਵਲ ਸਿੰਘ ਤਲਵੰਡੀ ਚੌਧਰੀਆਂ, ਜਸਵੰਤ ਸਿੰਘ ਆਹਲੀ, ਨਰਿੰਦਰ ਸਿੰਘ ਖਿੰਡਾ, ਸੁਖਵਿੰਦਰ ਸਿੰਘ ਮਸੀਤਾਂ ਆਦਿ ਦੀ ਅਗਵਾਈ ਹੇਠ ਅੱਜ ਪਿੰਡ ਸਾਬੂਵਾਲ, ਟੋਡਰਵਾਲ, ਦੂਲੋਵਾਲ ਦਬੂਲੀਆਂ, ਮੁੰਡੀ ਛੰਨਾ, ਖਾਨਪੁਰ ਤੇ ਰੱਤਡ਼ਾ ਆਦਿ ਪਿੰਡਾਂ ’ਚ ਗਏ ਤੇ ਵੱਧ ਬਿਜਲੀ ਬਿੱਲ ਖਪਤਕਾਰਾਂ ਨਾਲ ਰਾਬਤਾ ਕਰਦਿਆਂ ਖਪਤਕਾਰਾਂ ਨੂੰ ਕਿਹਾ ਕਿ ਉਹ ਆਪਣੇ ਬਿਜਲੀ ਬਿੱਲ ਮੁਆਫ ਕਰਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਪ੍ਰੋਗਰਾਮ ’ਚ ਸ਼ਿਰਕਤ ਕੀਤੀ।